ਪੀਲੀਭੀਤ- ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਾਰੀਆਂ ਪਾਰਟੀਆਂ ਵਲੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਚੋਣਾਵੀ ਜਨ ਸਭਾਵਾਂ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਪੀਲੀਭੀਤ ਦਾ ਦੌਰਾ ਕਰਨ ਵਾਲੇ ਹਨ। ਅਜਿਹੇ ਵਿਚ ਉਨ੍ਹਾਂ ਦੇ ਪੀਲੀਭੀਤ ਦੇ ਦੌਰੇ ਤੋਂ ਉਤਸ਼ਾਹਿਤ ਮਹਿਲਾ ਕਾਰੋਬਾਰੀ ਹਿਨਾ ਪਰਵੀਨ ਨੇ ਪ੍ਰਧਾਨ ਮੰਤਰੀ ਮੋਦੀ ਲਈ ਬਸੰਰੀ ਬਣਾਈ ਹੈ। ਉਹ ਪ੍ਰਧਾਨ ਮੰਤਰੀ ਨੂੰ 56 ਇੰਚ ਦੀ ਬੰਸਰੀ ਭੇਟ ਕਰੇਗੀ। ਉਸ ਨੇ ਇਹ ਖਾਸ ਕਿਸਮ ਦੀ ਬੰਸਰੀ ਪੀ. ਐੱਮ. ਲਈ ਹੀ ਬਣਾਈ ਹੈ। ਹਿਨਾ ਬੰਸਰੀਆਂ ਤਿਆਰ ਕਰਨ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ- 'ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ...', ਮਾਤਾ ਵੈਸ਼ਨੋ ਦੇਵੀ ਦਰਬਾਰ 'ਚ ਉਮੜੇ ਸ਼ਰਧਾਲੂ, ਫੁੱਲਾਂ ਨਾਲ ਸਜਿਆ ਭਵਨ
ਅਯੁੱਧਿਆ 'ਚ ਵੀ ਹੈ ਹੀਨਾ ਦੀ ਬਣਾਈ ਬੰਸਰੀ
ਇਕ ਮੀਡੀਆ ਰਿਪੋਰਟ ਮੁਤਾਬਕ ਹਿਨਾ ਨੇ ਇਸ ਤੋਂ ਪਹਿਲਾਂ ਸੀ. ਐੱਮ. ਯੋਗੀ ਅਤੇ ਅਯੁੱਧਿਆ ’ਚ ਰਾਮਲੱਲਾ ਲਈ ਵੀ ਬੰਸਰੀ ਬਣਾਈ ਸੀ। ਉਸ ਨੇ ਇਸ ਤੋਂ ਪਹਿਲਾਂ ਵੀ ਭਗਵਾਨ ਸ਼੍ਰੀ ਰਾਮ ਲਈ ਦੁਨੀਆ ਦੀ ਸਭ ਤੋਂ ਲੰਮੀ ਬੰਸਰੀ ਬਣਾਈ ਸੀ, ਜਿਸ ਨੂੰ ਅਯੁੱਧਿਆ ਭੇਜਿਆ ਗਿਆ ਸੀ। ਉਸ ਵੇਲੇ ਹਿਨਾ ਖੁਦ ਅਯੁੱਧਿਆ ਨਹੀਂ ਜਾ ਸਕੀ ਸੀ। ਇਸ ਲਈ ਹੁਣ ਉਹ ਪੀਲੀਭੀਤ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਵਾਲੀ ਬੰਸਰੀ ਆਪਣੇ ਹੱਥਾਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਟ ਕਰੇਗੀ।
ਇਹ ਵੀ ਪੜ੍ਹੋ- ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ
ਪਹਿਲਾਂ ਬਣਾ ਚੁੱਕੀ ਹੈ ਦੁਨੀਆ ਦੀ ਸਭ ਤੋਂ ਲੰਮੀ ਬੰਸਰੀ
ਦੱਸ ਦੇਈਏ ਕਿ 9 ਅਪ੍ਰੈਲ ਨੂੰ ਪੀਲੀਭੀਤ ’ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਤਿਨ ਪ੍ਰਸਾਦ ਲਈ ਇਕ ਵੱਡੀ ਸਭਾ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਲੀਭੀਤ ਆ ਰਹੇ ਹਨ। ਬੰਸਰੀ ਕਾਰੀਗਰ ਹਿਨਾ ਪਰਵੀਨ ਨੇ ਪੀ. ਐੱਮ. ਨੂੰ ਭੇਟ ਕਰਨ ਲਈ 56 ਇੰਚ ਲੰਮੀ ਬੰਸਰੀ ਤਿਆਰ ਕੀਤੀ ਹੈ। ਬੰਸਰੀ ਦੀ ਖਾਸੀਅਤ ਇਹ ਹੈ ਕਿ ਹਿਨਾ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਲਈ ਇਹ ਬੰਸਰੀ ਬਣਾਈ ਹੈ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਪੀਲੀਭੀਤ ਦੀ ਬੰਸਰੀ ਭੇਟ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅਯੁੱਧਿਆ ਦੇ ਅਜਾਇਬਘਰ ਵਿਚ ਵੀ ਹਿਨਾ ਵੱਲੋਂ ਬਣਾਈ ਗਈ ਦੁਨੀਆ ਦੀ ਸਭ ਤੋਂ ਲੰਮੀ 21 ਫੁੱਟ 6 ਇੰਚ ਦੀ ਬੰਸਰੀ ਰੱਖੀ ਗਈ ਹੈ।
ਇਹ ਵੀ ਪੜ੍ਹੋ- ਲੂ ਦੀ ਲਪੇਟ 'ਚ ਦੇਸ਼ ਦੇ 8 ਸੂਬੇ, ਜਾਣੋ IMD ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਹਿਮਾਚਲ 'ਚ ਪ੍ਰਤਿਭਾ ਸਿੰਘ ਦੀ ਅਗਵਾਈ 'ਚ ਚੋਣ ਲੜ ਰਹੀ ਹੈ ਕਾਂਗਰਸ : CM ਸੁੱਖੂ
NEXT STORY