ਬੈਂਗਲੁਰੂ — ਅਸਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ ਐੱਨ.ਆਰ.ਸੀ. ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਮੋਦੀ ਸਰਕਾਰ ਦੇਸ਼ ਭਰ 'ਚ ਇਸ ਨੂੰ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ। ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਚੁੱਕੇ ਹਨ ਕਿ ਅਸੀਂ ਐੱਨ.ਆਰ.ਸੀ. ਲਿਆ ਰਹੇ ਹਾਂ। ਉਸ ਤੋਂ ਬਾਅਦ ਹਿੰਦੂਸਤਾਨ 'ਚ ਇਕ ਵੀ ਘੁਸਪੈਠੀਏ ਨੂੰ ਰਹਿਣ ਨਹੀਂ ਦਿਆਂਗੇ ਪਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕਰਨਾਟਕ 'ਚ ਸੱਤਾਧਾਰੀ ਬੀਜੇਪੀ ਸਰਕਾਰ ਆਪਣੇ ਸੂਬੇ 'ਚ ਐੱਨ.ਆਰ.ਸੀ. ਲਾਗੂ ਨਹੀਂ ਕਰਨ ਜਾ ਰਹੀ।
ਪਿਛਲੇ ਦਿਨੀਂ ਕਰਨਾਟਕ 'ਚ ਐੱਨ.ਆਰ.ਸੀ. ਲਾਗੂ ਕਰਨ ਨੂੰ ਲੈ ਕੇ ਸੂਬੇ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਦੇਸ਼ 'ਚ ਐੱਨ.ਆਰ.ਸੀ. ਨੂੰ ਲਾਗੂ ਕਰਨ ਦੇ ਸਬੰਧ 'ਚ ਚਰਚਾ ਚੱਲ ਰਹੀ ਹੈ। ਅਸੀਂ ਵੀ ਉਨ੍ਹਾਂ 'ਚੋਂ ਹੀ ਇਕ ਹਾਂ। ਸਰਹੱਦ ਪਾਰ ਲੋਕ ਆ ਕੇ ਵੱਸ ਗਏ ਹਨ। ਅਸੀਂ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਨਾਲ ਚਰਚਾ ਕਰਨਗੇ ਅਤੇ ਅੱਗੇ ਵਧਾਂਗੇ ਪਰ ਹੁਣ ਸੂਬਾ ਸਰਕਾਰ ਨੇ ਐੱਨ.ਆਰ.ਸੀ. ਮਸਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਹੈ।
ਵਿਧਾਨ ਸਭਾ ਚੋਣ : ਮਹਾਰਾਸ਼ਟਰ ਦੀ 288 ਸੀਟਾਂ 'ਤੇ ਖਤਮ ਹੋਈ ਵੋਟਿੰਗ, ਦਿੱਗਜਾਂ ਦੀ ਕਿਸਮਤ EVM 'ਚ ਬੰਦ
NEXT STORY