ਨੈਸ਼ਨਲ ਡੈਸਕ- ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਆ ਰਹੇ ਹਨ। 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੱਤਾਧਾਰੀ ਭਾਜਪਾ ਇਕ ਵਾਰ ਫਿਰ ਤੋਂ ਸੱਤਾ 'ਚ ਵਾਪਸੀ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ, ਤਾਂ ਉੱਥੇ ਹੀ ਕਾਂਗਰਸ ਦੀ ਪੂਰੀ ਕੋਸ਼ਿਸ਼ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਹੈ। ਹਾਲਾਂਕਿ ਇਹ ਵੀ ਆਖਿਆ ਜਾ ਰਿਹਾ ਹੈ ਕਿ ਤ੍ਰਿਸ਼ੂਲ ਵਿਧਾਨ ਸਭਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ - ਕਰਨਾਟਕ 'ਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸੰਭਾਵਨਾ, ਕਾਂਗਰਸ-ਭਾਜਪਾ 'ਚ ਜ਼ਬਰਦਸਤ ਟੱਕਰ, JDS ਕਿੰਗਮੇਕਰ!
ਦੱਸ ਦੇਈਏ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ 'ਤੇ 10 ਮਈ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਨਤੀਜਿਆਂ ’ਤੇ ਭਾਜਪਾ, ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਜੇ. ਡੀ. ਐੱਸ. ਸਮੇਤ ਸਾਰੀਆਂ ਧਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਬੇ ਦਾ ਚੋਣ ਇਤਿਹਾਸ ਆਮ ਤੌਰ ’ਤੇ ਕਿਸੇ ਵੀ ਪਾਰਟੀ ਨੂੰ ਲਗਾਤਾਰ ਮੁੜ ਸੱਤਾ ’ਚ ਲਿਆਉਣ ਦਾ ਰਿਹਾ ਹੈ। ਅਜਿਹੇ ’ਚ ਨਤੀਜੇ ਨੂੰ ਲੈ ਕੇ ਸਾਰਿਆਂ ਦੀਆਂ ਦਿਲ ਦੀਆਂ ਧੜਕਣਾ ਵਧੀਆਂ ਹੋਈਆਂ ਹਨ। ਵੋਟਾਂ ਦੀ ਗਿਣਤੀ ਲਈ ਸੂਬੇ ’ਚ 36 ਥਾਵਾਂ ’ਤੇ ਕਾਊਂਟਿੰਗ ਕੇਂਦਰ ਬਣਾਏ ਗਏ ਹਨ। ਸਾਰੇ ਕੇਂਦਰਾਂ ’ਤੇ ਸੀ. ਸੀ. ਟੀ. ਵੀ ਸਮੇਤ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ - ਕਰਨਾਟਕ ਚੋਣਾਂ: ਵੋਟਿੰਗ ਹੋਈ ਖ਼ਤਮ, EVM ਮਸ਼ੀਨਾਂ 'ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ
ਕਰਨਾਟਕ ਵਿਚ 10 ਮਈ ਨੂੰ ਵੋਟਾਂ ਪਈਆਂ ਸਨ। ਸੂਬੇ ਵਿਚ 73.19 ਫ਼ੀਸਦੀ ਵੋਟਿੰਗ ਹੋਈ ਸੀ। ਸੱਤਾਧਾਰੀ ਭਾਜਪਾ, ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ HD ਦੇਵੇਗੌੜਾ ਦੀ ਜਦ (s) ਵਿਚਾਲੇ ਤ੍ਰਿਕੋਣਾ ਮੁਕਾਬਲਾ ਹੈ। ਹਾਲਾਂਕਿ ਐਗਜ਼ਿਟ ਪੋਲ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਦੇ ਹੋਏ ਨਜ਼ਰ ਆ ਰਿਹਾ ਹੈ। ਜਦਕਿ ਭਾਜਪਾ ਦੇ ਹੱਥੋ ਸੱਤਾ ਨਿਕਲਦੇ ਹੋਏ ਵੇਖੀ ਜਾ ਰਹੀ ਹੈ। ਅੱਜ ਦੇ ਨਤੀਜਿਆਂ ਵਿਚ ਭਾਜਪਾ ਦੇ ਉਮੀਦਵਾਰ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ, ਸਾਬਕਾ ਮੁੱਖ ਮੰਤਰੀ ਸਿੱਧਰਮਈਆ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਅਤੇ ਜਦ (s) ਦੇ ਨੇਤਾ HD ਕੁਮਾਰਸਵਾਮੀ ਸਮੇਤ ਕਈ ਹੋਰ ਦਿੱਗਜ਼ ਨੇਤਾਵਾਂ ਦੀ ਚੋਣਾਵੀ ਕਿਸਮਤ ਦਾ ਫ਼ੈਸਲਾ ਹੋਵੇਗਾ।
ਇਹ ਵੀ ਪੜ੍ਹੋ - ਕਰਨਾਟਕ ਚੋਣਾਂ : ਐਗਜ਼ਿਟ ਪੋਲ 'ਚ ਕਾਂਗਰਸ ਨੂੰ ਬੜ੍ਹਤ ਦਾ ਅਨੁਮਾਨ
ਦੇਸ਼ ’ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਵੱਡੀ ਚੁਣੌਤੀ, ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ’ਚ ਜੁੱਟੀ ਕੇਂਦਰ ਸਰਕਾਰ
NEXT STORY