ਬੈਗਲੁਰੂ—ਕਰਨਾਟਕ ਦੀ ਸਰਕਾਰ ਡਿੱਗਣ ਤੋਂ ਬਾਅਦ ਪਹਿਲੀ ਵਾਰ ਕਾਰਜਕਾਰੀ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਅੱਜ ਭਾਵ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਕਰਨਾਟਕ 'ਚ ਭਵਿੱਖ 'ਚ ਵੀ ਰਾਜਨੀਤਿਕ ਅਸਥਿਰਤਾ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਕਾਰਜਕਾਲ ਦੇ 14 ਮਹੀਨਿਆਂ 'ਚ ਮੇਰੀ ਮਦਦ ਕੀਤੀ।
ਕੁਮਾਰਸਵਾਮੀ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਧਮਕੀ ਦਿੱਤੀ ਜਾ ਰਹੀ ਸੀ, ਤਾਂ ਅਧਿਕਾਰੀਆਂ ਨੇ ਮਿਹਨਤ ਨਾਲ ਕੰਮ ਕੀਤਾ, ਜਿਸ ਦੇ ਕਾਰਨ ਸੂਬੇ 'ਚ ਵਿੱਤੀ ਅਨੁਸ਼ਾਸ਼ਨ ਠੀਕ ਰਿਹਾ, ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਭਵਿੱਖ 'ਚ ਵੀ ਰਾਜਨੀਤਿਕ ਅਸਥਿਰਤਾ ਰਹੇਗੀ ਪਰ ਇਹ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵਧੇਗੀ। ਉਨ੍ਹਾਂ ਨੇ ਦੱਸਿਆ ਕਿ ਮੈਂ ਕਰਜ਼ੇ ਤੋਂ ਰਾਹਤ ਦਿਵਾਉਣ ਲਈ 'ਡੈਬਟ ਰਿਲੀਫ ਐਕਟ' ਦੀ ਸ਼ੁਰੂਆਤ ਕੀਤੀ ਸੀ। ਅਧਿਕਾਰੀਆਂ ਨੂੰ ਮੈਂ ਕਿਹਾ ਸੀ ਕਿ ਇਸ 'ਚ ਆਰਥਿਕ ਮਦਦ ਕਰਨ। ਲੋਕਾਂ ਨੇ ਮਦਦ ਕੀਤੀ, ਜਿਨ੍ਹਾਂ ਨੇ ਮਹਾਜਨਾਂ ਤੋਂ ਕਰਜ਼ਾ ਲਿਆ ਸੀ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।
ਕੁਮਾਰਸਵਾਮੀ ਨੇ ਇਹ ਵੀ ਦੱਸਿਆ ਕਿ ਅਸੀਂ ਕਰਜ਼ ਮਾਫੀ ਤੋਂ ਇਲਾਵਾ 'ਕਰਜ਼ਾ ਰਹਿਤ ਐਕਟ' ਨੂੰ ਵੀ ਫਿਰ ਤੋਂ ਲਾਗੂ ਕੀਤਾ। ਇਸ ਨੂੰ ਰਾਸ਼ਟਰਪਤੀ ਨੇ 16 ਜੁਲਾਈ ਨੂੰ ਮਨਜ਼ੂਰੀ ਦੇ ਦਿੱਤੀ ਅਤੇ 23 ਜੁਲਾਈ ਨੂੰ ਮੇਰੀ ਸਰਕਾਰ ਦਾ ਆਖਰੀ ਦਿਨ ਸੀ। ਇਸ ਤੋਂ ਪਹਿਲਾਂ ਇਹ ਐਕਟ ਲਾਗੂ ਹੋਇਆ, ਜਿਸ ਤੋਂ ਬੇਜ਼ਮੀਨੇ ਵਰਕਰ ਨੂੰ ਰਾਹਤ ਮਿਲੇਗੀ।
ਦੱਸ ਦੇਈਏ ਕਿ ਮੰਗਲਵਾਰ ਨੂੰ ਕਰਨਾਟਕ ਵਿਧਾਨਸਭਾ 'ਚ ਫਲੋਰ ਟੈਸਟ ਦੌਰਾਨ ਮੁੱਖ ਮੰਤਰੀ ਕੁਮਾਰਸਵਾਮੀ ਅਸਫਲ ਹੋ ਗਏ ਸੀ। ਕਰਨਾਟਕ 'ਚ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ-ਜੇ. ਡੀ. ਐੱਸ ਸਰਕਾਰ ਨੇ ਬਹੁਮਤ ਗੁਆ ਦਿੱਤਾ ਸੀ।
ਸੱਤਾ ਤੋਂ ਬਾਹਰ ਹੁੰਦੇ ਹੀ ਮੁਸਲਮਾਨਾਂ ਦੀ 'ਬਿੱਗ ਬ੍ਰਦਰ' ਬਣ ਜਾਂਦੀ ਹੈ ਕਾਂਗਰਸ : ਓਵੈਸੀ
NEXT STORY