ਬੈਂਗਲੁਰੂ– ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਵੀਰਵਾਰ ਕਿਹਾ ਕਿ ਰਾਜ ਸਰਕਾਰ ਧਰਮ ਤਬਦੀਲੀ ਖ਼ਿਲਾਫ਼ ਆਰਡੀਨੈਂਸ ਲਿਆਵੇਗੀ। ਬੋਮਈ ਨੇ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਇੱਕ ਆਰਡੀਨੈਂਸ ਰਾਹੀਂ ਇੱਕ ਕਾਨੂੰਨ ਲਿਆ ਰਹੇ ਹਾਂ। ਵਿਧਾਨ ਸਭਾ ’ਚ ਪਾਸ ਕੀਤੇ ਗਏ ਬਿੱਲ ਵਿੱਚ ਜ਼ਬਰਦਸਤੀ ਧਰਮ ਤਬਦੀਲੀ ਲਈ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ।
ਇਸ ਬਿੱਲ ਵਿੱਚ ਧਰਮ ਤਬਦੀਲ ਕਰਵਾਉਣ ਅਤੇ ਮੰਗ ਕਰਨ ਵਾਲੇ ਵਿਅਕਤੀ ਵੱਲੋਂ 2 ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਕੋਲ ਅਰਜ਼ੀ ਦਾਇਰ ਕਰਨ ਦੀ ਵਿਵਸਥਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਧਰਮ ਤਬਦੀਲ ਕਰਨ ਵਾਲਿਆਂ ਨੂੰ ਆਪਣਾ ਮੂਲ ਧਰਮ ਅਤੇ ਇਸ ਨਾਲ ਜੁੜੀਆਂ ਸਹੂਲਤਾਂ ਜਾਂ ਲਾਭਾਂ ਨੂੰ ਛੱਡਣਾ ਹੋਵੇਗਾ।
ਬਿੱਲ ਵਿਚ ਵਿਆਹ ਅਤੇ ਭਰਮਾਉਣ ਰਾਹੀਂ ਧਰਮ ਤਬਦੀਲ ’ਤੇ ਰੋਕ ਲਾਉਣ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਜ਼ਬਰਦਸਤੀ ਧਰਮ ਤਬਦੀਲ ਕਰਨ ਵਾਲਿਆਂ ਲਈ ਬਿੱਲ ਵਿੱਚ 3 ਤੋਂ 5 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਤਜਵੀਜ਼ ਹੈ।
ਸ਼੍ਰੀ ਵਿਵੇਕਾਨੰਦ ਟਰੱਸਟ (ਰਜਿ.) ਲੁਧਿਆਣਾ ਨੇ ਭੇਟ ਕੀਤੀ ਲੋੜਵੰਦਾਂ ਲਈ 665ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY