ਨੈਸ਼ਨਲ ਡੈਸਕਤ- ਕਰਨਾਟਕ ਲਗਾਤਾਰ ਭਾਰਤ ਨੂੰ ਉਲਝਣ ’ਚ ਪਾ ਰਿਹਾ ਹੈ। ਜਦੋਂ ਸੂਬੇ ਦੇ ਸਹਿਕਾਰਤਾ ਮੰਤਰੀ ਤੇ ਮੁੱਖ ਮੰਤਰੀ ਦੇ ਕਰੀਬੀ ਕੇ. ਐੱਨ. ਰਾਜੰਨਾ ਨੇ ਦਾਅਵਾ ਕੀਤਾ ਕਿ ਕੇਂਦਰੀ ਆਗੂਆਂ (ਇਕ ਕੇਂਦਰੀ ਮੰਤਰੀ) ਸਮੇਤ 48 ਸਿਆਸਤਦਾਨ ਹਨੀ ਟ੍ਰੈਪ ’ਚ ਫਸ ਗਏ ਹਨ ਤਾਂ ਬਹੁਤਾ ਹੰਗਾਮਾ ਨਹੀਂ ਹੋਇਆ। ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਇਸ ਨਾਲ ਵਿਵਾਦ ਖੜ੍ਹਾ ਹੋ ਗਿਆ। ਭਾਜਪਾ ਨੇ ਕੁਝ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤੇ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਦਿੱਲੀ ’ਚ ਸੰਨਾਟਾ ਪੱਸਰਿਆ ਰਿਹਾ ਤੇ ਪਾਰਟੀ ਨੇ ਕਾਂਗਰਸ ਦੇ ਮੰਤਰੀ ਵੱਲੋਂ ਸੁੱਟੇ ਗਏ ਸਿਆਸੀ ਬੰਬ ਦਾ ਫਾਇਦਾ ਉਠਾਉਣ ਦੀ ਕੋਈ ਜਲਦਬਾਜ਼ੀ ਨਹੀਂ ਕੀਤੀ, ਜਿਸ ਨੇ ਕਹਾਣੀ ਸੁਣਾਈ ਕਿ ਕਿਵੇਂ ਇਕ ਵਕੀਲ ਨੇ ਉਨ੍ਹਾਂ ਨੂੰ ਹਨੀ ਟ੍ਰੈਪ ’ਚ ਫਸਾਉਣ ਦੀ ਕੋਸ਼ਿਸ਼ ਕੀਤੀ, ਜੋ 2 ਵਾਰ ਵੱਖ-ਵੱਖ ਔਰਤਾਂ ਨਾਲ ਉਸ ਦੇ ਘਰ ਆਇਆ ਸੀ। ਉਸ ਨੂੰ ਕੁਝ ਵੀ ਯਾਦ ਨਹੀਂ ਹੈ। ਉਸ ਦੇ ਘਰ ਦੀ ਸੀ.ਸੀ.ਟੀ.ਵੀ. ਫੁਟੇਜ ਨਹੀਂ ਹੈ ਤੇ ਉਸ ਦੇ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਹਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਇਕ ਕੇਂਦਰੀ ਮੰਤਰੀ ਸਮੇਤ 48 ਸਿਆਸਤਦਾਨ ਭਾਜਪਾ ਨਾਲ ਜੁੜੇ ਹੋਏ ਹਨ।
ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਭਾਜਪਾ ਦੇ ਇਕ ਵਿਧਾਇਕ ਨੇ ਹੀ ਇਸ ਮੁੱਦੇ ਨੂੰ ਚੁੱਕਿਆ ਤੇ ਮੰਤਰੀ ਦਾ ਨਾਂ ਲਿਆ, ਜਿਸ ਤੋਂ ਬਾਅਦ ਰਾਜੰਨਾ ਨੂੰ ਬਿਆਨ ਦੇਣਾ ਪਿਆ। ਜ਼ਾਹਿਰ ਹੈ ਕਿ ਕੁਝ ਤਾਂ ਗਲਤ ਹੈ। ਗ੍ਰਹਿ ਮੰਤਰੀ ਡਾ. ਜੀ. ਪ੍ਰਮੇਸ਼ਵਰ ਨੇ ਤੁਰੰਤ ਉੱਚ-ਪੱਧਰੀ ਜਾਂਚ ਦਾ ਭਰੋਸਾ ਦਿੱਤਾ। ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਸੂਬਾ ਸਰਕਾਰ ਕੱਛੂ ਦੀ ਚਾਲ ਨਾਲ ਅੱਗੇ ਵਧ ਰਹੀ ਹੈ। ਕਰਨਾਟਕ ਵਿਚ ਹਨੀ ਟ੍ਰੈਪ ਸਕੈਂਡਲਾਂ ਤੇ ਅਸ਼ਲੀਲ ਵੀਡੀਓ, ਪੈੱਨ ਡਰਾਈਵ ਅਤੇ ਸੀ. ਡੀ. ਦਾ ਸਾਹਮਣੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ।
ਜੇ ਕਾਂਗਰਸ ਦੀ ਅਗਵਾਈ ਵਾਲੀ ਦੇਵਰਾਜ ਉਰਸ ਸਰਕਾਰ ਵਿਚ ਮੰਤਰੀ ਆਰ. ਡੀ. ਕਿੱਤੂਰ ਨੂੰ 1973 ਵਿਚ ਇਕ ਲਾਪਤਾ ਔਰਤ ਨੂੰ ਪਨਾਹ ਦੇਣ ਦੇ ਦੋਸ਼ਾਂ ਤੋਂ ਬਾਅਦ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ ਤਾਂ ਸੁਰਖੀਆਂ ਵਿਚ ਆਉਣ ਵਾਲਾ ਅਗਲਾ ਮਾਮਲਾ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨਾਲ ਜੁੜਿਆ ਹੋਇਆ ਹੈ।
ਜਿਨ੍ਹਾਂ ’ਤੇ ਜਿਨਸੀ ਅਪਰਾਧਾਂ ਤੇ ਪੋਕਸੋ ਐਕਟ ਤਹਿਤ ਦੋਸ਼ ਲਾਏ ਗਏ ਹਨ ਤੇ ਫਿਰ ਅਪ੍ਰੈਲ 2024 ਵਿਚ ਜਨਤਾ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਦੇ ਬੇਟੇ ਐੱਚ. ਡੀ. ਰੇਵੰਨਾ ’ਤੇ 2019 ਤੋਂ 3 ਸਾਲ ਤੱਕ ਆਪਣੇ ਘਰ ਵਿਚ ਇਕ ਘਰੇਲੂ ਨੌਕਰਾਣੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਪਰ ਵੱਡਾ ਘਪਲਾ ਉਨ੍ਹਾਂ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ’ਤੇ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਚੱਲ ਰਹੇ ਹਨ। ਦੋਵੇਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਪਰ ਮਾਮਲੇ ਬਿਨਾਂ ਕਿਸੇ ਸੁਣਵਾਈ ਦੇ ਖਤਮ ਹੋ ਰਹੇ ਹਨ।
ਹਿੰਸਕ ਝੜਪ ਤੋਂ ਬਾਅਦ ਲੱਗ ਗਿਆ ਕਰਫਿਊ, ਸਕੂਲ ਤੇ ਬਾਜ਼ਾਰ ਰਹਿਣਗੇ ਬੰਦ
NEXT STORY