ਨਵੀਂ ਦਿੱਲੀ— ਕਰਨਾਟਕ ਦੀ ਆਈ. ਪੀ. ਐੱਸ. ਅਫ਼ਸਰ ਡੀ ਰੂਪਾ ਇਨ੍ਹੀਂ ਦਿਨੀਂ ਯੂਜ਼ਰਸ ਦੇ ਨਿਸ਼ਾਨੇ 'ਤੇ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦੀ ਇਕ ਫੇਸਬੁੱਕ ਪੋਸਟ। ਦਰਅਸਲ ਡੀ ਰੂਪਾ ਨੇ ਦੀਵਾਲੀ ਮੌਕੇ ਪਟਾਕਿਆਂ 'ਤੇ ਪਾਬੰਦੀ ਦਾ ਸਮਰਥਨ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਸੀ। 14 ਨਵੰਬਰ ਨੂੰ ਸ਼ੇਅਰ ਕੀਤੀ ਗਈ ਇਸ ਫੇਸਬੁੱਕ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ਪਟਾਕੇ ਚਲਾਉਣਾ ਹਿੰਦੂ ਪਰੰਪਰਾ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਕਿਸੇ ਵੇਦ-ਪੁਰਾਣ ਵਿਚ ਪਟਾਕੇ ਚਲਾਉਣ ਦਾ ਜ਼ਿਕਰ ਕੀਤਾ ਗਿਆ ਹੈ। ਆਪਣੀ ਇਸ ਪੋਸਟ ਦੇ ਚੱਲਦੇ ਹੁਣ ਉਹ ਟਰੋਲ ਹੋ ਗਈ ਹੈ।
https://www.facebook.com/roopad.moudgil/posts/3089099217862306
ਡੀ ਰੂਪਾ ਨੇ ਲੋਕਾਂ ਦੀ ਸਿਹਤ ਅਤੇ ਹਵਾ ਪ੍ਰਦੂਸ਼ਣ ਦੇ ਵੱਧਦੇ ਪੱਧਰ 'ਤੇ ਪਟਾਕੇ ਚਲਾਉਣ ਦੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਫੇਸਬੁੱਕ 'ਤੇ ਲਿਖਿਆ ਕਿ ਕੁਝ ਲੋਕਾਂ ਨੂੰ ਪਟਾਕਿਆਂ 'ਤੇ ਪਾਬੰਦੀ ਤੋਂ ਸਮੱਸਿਆ ਹੈ ਅਤੇ ਉਹ ਪਟਾਕੇ ਚਲਾ ਕੇ ਅੱਗੇ ਵੱਧ ਰਹੇ ਹਨ। ਬੀ. ਬੀ. ਐੱਮ. ਪੀ. ਅਧਿਕਾਰੀ, ਪੁਲਸ ਜਾਂ ਹੋਰ ਅਧਿਕਾਰੀ ਪਟਾਕੇ ਬੈਨ ਲਈ ਹਰ ਗਲੀ ਵਿਚ ਮੌਜੂਦ ਨਹੀਂ ਰਹਿ ਸਕਦੇ। ਜਦੋਂ ਕੋਈ ਹੁਕਮ ਸਰਕਾਰ ਵਲੋਂ ਪਾਸ ਕੀਤਾ ਜਾਂਦਾ ਹੈ ਤਾਂ ਅਸੀਂ ਲੋਕਾਂ ਨੂੰ ਉਮੀਦ ਕਰਦੇ ਹਾਂ ਕਿ ਉਹ ਇਸ ਦਾ ਪਾਲਣ ਕਰਨ। ਕੀ ਇਕ ਸਾਲ ਤੱਕ ਅਸੀਂ ਖ਼ੁਦ ਨੂੰ ਪਟਾਕੇ ਦੇ ਇਸਤੇਮਾਲ ਤੋਂ ਨਹੀਂ ਰੋਕ ਸਕਦੇ। ਕੀ ਅਸੀਂ ਇੰਨੇ ਖੋਖਲੇ ਹਾਂ ਕਿ ਸਾਡਾ ਆਨੰਦ ਸਿਰਫ ਪਟਾਕਿਆਂ 'ਤੇ ਹੀ ਨਿਰਭਰ ਹੈ? ਦੀਵਾਲੀ ਮਨਾਉਣ ਦੇ ਕਈ ਤਰੀਕੇ ਹਨ। ਲਾਈਟਾਂ, ਦੀਵੇ, ਲੋਕਾਂ ਨੂੰ ਮਿਲੋ ਅਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕਰਦੇ ਹਾਂ ਪਰ ਨਹੀਂ, ਅੜੇ ਲੋਕ ਸਿਰਫ਼ ਪਟਾਕੇ ਚਲਾਉਣਾ ਚਾਹੁੰਦੇ ਹਨ। ਇਹ ਕਿੰਨਾ ਕੁ ਸਹੀ ਹੈ! ਇਹ ਉਨ੍ਹਾਂ ਪੀੜਤ ਲੋਕਾਂ ਲਈ ਜੋ ਰੋਂਦੇ ਹਨ ਕਿ ਇਹ ਹਿੰਦੂਆਂ ਲਈ ਕੀਤਾ ਜਾਂਦਾ ਹੈ, ਜਦਕਿ ਵੈਦਿਕ ਯੁੱਗ ਅਤੇ ਸਾਡੇ ਪੁਰਾਣਾਂ ਵਿਚ ਪਟਾਕਿਆਂ ਦਾ ਜ਼ਿਕਰ ਨਹੀਂ ਹੈ। ਇਹ ਹਿੰਦੂ ਧਰਮ ਨਾਲ ਜੁੜੀ ਕੋਈ ਮੂਲ ਪਰੰਪਰਾ ਜਾਂ ਰਿਵਾਜ਼ ਨਹੀਂ ਹੈ।
ਓਧਰ ਡੀ ਰੂਪਾ ਦੀ ਇਸ ਪੋਸਟ ਨੂੰ ਲੈ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ਉਹ ਹੋਰ ਧਰਮਾਂ ਦੇ ਰੀਤੀ-ਰਿਵਾਜ਼ਾਂ 'ਤੇ ਵੀ ਸਵਾਲ ਚੁੱਕ ਰਹੇ ਹਨ ਜਾਂ ਸਿਰਫ ਹਿੰਦੂ ਰੀਤੀ-ਰਿਵਾਜ਼ ਨਾਲ ਹੀ ਉਨ੍ਹਾਂ ਨੂੰ ਸ਼ਿਕਾਇਤ ਹੈ।
14 ਸਾਲਾ ਮੁੰਡੇ ਨੇ 7 ਸਾਲ ਦੀ ਕੁੜੀ ਦੀ ਨਾਲ ਕੀਤਾ ਜਬਰ ਜ਼ਿਨਾਹ, ਜੰਗਲ 'ਚ ਇਸ ਹਾਲਤ 'ਚ ਮਿਲੀ ਬੱਚੀ
NEXT STORY