ਮੈਸੁਰੂ- ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਸ਼ਨੀਵਾਰ ਨੂੰ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣ ਨਤੀਜਾ 2024 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਸਿੱਧਰਮਈਆ ਨੇ ਕਿਹਾ ਕਿ ਕਰਨਾਟਕ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ 'ਜਨਾਦੇਸ਼' ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
ਇਹ ਵੀ ਪੜ੍ਹੋ- ਕਰਨਾਟਕ ਵਿਧਾਨ ਸਭਾ ਚੋਣ ਨਤੀਜੇ; ਕਾਂਗਰਸ ਹੀ 'ਕਿੰਗ', ਰੁਝਾਨਾਂ 'ਚ ਪਾਰਟੀ ਨੂੰ ਮਿਲਿਆ ਬਹੁਮਤ
ਸਿੱਧਰਮਈਆ ਨੇ ਵਰੁਣਾ ਚੋਣ ਖੇਤਰ ਤੋਂ ਭਾਜਪਾ ਉਮੀਦਵਾਰ ਵੀ. ਸੋਮੰਨਾ ਨੂੰ ਹਰਾ ਕੇ ਚੋਣ ਜਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਗੈਰ-ਭਾਜਪਾ ਦਲ ਰਾਸ਼ਟਰੀ ਪੱਧਰ 'ਤੇ ਇਕੱਠੇ ਆਉਣਗੇ, ਤਾਂ ਕਿ ਭਾਜਪਾ ਨੂੰ ਹਰਾਇਆ ਜਾ ਸਕੇ। ਇਹ ਪੁੱਛੇ ਜਾਣ 'ਤੇ ਕਿ ਕੀ ਚੋਣ ਨਤੀਜੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ਼ ਜਨਾਦੇਸ਼ ਹੈ, ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ 100 ਫ਼ੀਸਦੀ। ਇਹ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਖ਼ਿਲਾਫ਼ ਜਨਾਦੇਸ਼ ਹੈ।
ਇਹ ਵੀ ਪੜ੍ਹੋ- ਕਰਨਾਟਕ : ਕਾਂਗਰਸ ਨੇਤਾ ਸਿੱਧਰਮਈਆ ਵਰੁਣਾ ਸੀਟ ਤੋਂ ਜਿੱਤੇ, 9ਵੀਂ ਵਾਰ ਬਣੇ ਵਿਧਾਇਕ
ਸਿੱਧਰਮਈਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਰਨਾਟਕ ਆਏ ਅਤੇ 20 ਰੈਲੀਆਂ ਨੂੰ ਸੰਬੋਧਿਤ ਕੀਤਾ ਅਤੇ ਅਜਿਹਾ ਪਹਿਲਾ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਸੀ। ਕਰਨਾਟਕ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੇ ਭਾਜਪਾ ਦੀ 'ਫਿਰਕੂ ਰਾਜਨੀਤੀ' ਨੂੰ ਖਾਰਜ ਕਰ ਦਿੱਤਾ, ਜੋ ਸੂਬੇ ਦੇ ਧਰਮ ਨਿਰਪੱਖ ਤਾਣੇ-ਬਾਣੇ ਲਈ ਖ਼ਤਰਾ ਹੈ। ਸੂਬੇ ਵਿਚ ਨਫ਼ਰਤ ਅਤੇ ਫਿਰਕੂ ਰਾਜਨੀਤੀ ਚੱਲ ਰਹੀ ਸੀ, ਜਿਸ ਨੂੰ ਕਰਨਾਟਕ ਦੇ ਲੋਕਾਂ ਨੇ ਸਹਿਣ ਨਹੀਂ ਕੀਤਾ। ਸਿੱਧਰਮਈਆ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਧਨ 'ਤੇ ਜ਼ੋਰ 'ਤੇ ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਸਫ਼ਲ ਨਹੀਂ ਹੋ ਸਕੇ।
ਕਰਨਾਟਕ : ਕਾਂਗਰਸ ਨੇਤਾ ਸਿੱਧਰਮਈਆ ਵਰੁਣਾ ਸੀਟ ਤੋਂ ਜਿੱਤੇ, 9ਵੀਂ ਵਾਰ ਬਣੇ ਵਿਧਾਇਕ
NEXT STORY