ਬੈਂਗਲੁਰੂ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਲਈ ਪ੍ਰਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਦੇ ਇਸ ਸੂਬੇ ਨੇ ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀਆਂ ਲੱਖਾਂ ਦੁਕਾਨਾਂ ਖੋਲ੍ਹੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸਿੱਧਰਮਈਆ, ਉੱਪ ਮੁਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ 8 ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਮਗਰੋਂ ਜਨਤਾ ਨੂੰ ਸਾਫ਼-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਵਾਅਦਾ ਕੀਤਾ। ਰਾਹੁਲ ਗਾਂਧੀ ਦਾ ਇਹ ਵੀ ਕਹਿਣਾ ਸੀ ਕਿ ਕੈਬਨਿਟ ਦੀ ਪਹਿਲੀ ਬੈਠਕ 'ਚ ਕਾਂਗਰਸ ਵਲੋਂ ਦਿੱਤੀ ਗਈ '5 ਗਰੰਟੀ' ਕਾਨੂੰਨ ਦਾ ਰੂਪ ਲਵੇਗੀ।
ਰਾਹੁਲ ਨੇ ਬੈਂਗਲੁਰੂ ਦੇ ਕਾਂਤੀਰਵਾ ਸਟੇਡੀਅਮ 'ਚ ਲੋਕਾਂ ਨੂੰ ਸੰਬੋਧਿਤ ਕੀਤਾ। ਰਾਹੁਲ ਨੇ ਅੱਗੇ ਕਿਹਾ ਕਿ ਕਰਨਾਟਕ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਤੁਸੀਂ ਪੂਰੀ ਤਰ੍ਹਾਂ ਸਮਰਥਨ ਦਿੱਤਾ। ਪਿਛਲੇ 5 ਸਾਲਾਂ ਵਿਚ ਤੁਸੀਂ ਕਿਹੜੀਆਂ- ਕਿਹੜੀਆਂ ਮੁਸ਼ਕਲਾਂ ਝਲੀਆਂ ਹਨ, ਅਸੀਂ ਅਤੇ ਤੁਸੀਂ ਜਾਣਦੇ ਹਾਂ। ਇਸ ਜਿੱਤ ਦਾ ਸਿਰਫ਼ ਇਕ ਕਾਰਨ ਹੈ ਕਿ ਕਾਂਗਰਸ ਕਰਨਾਟਕ ਦੇ ਗਰੀਬਾਂ, ਅਨੁਸੂਚਿਤ ਜਾਤੀ, ਆਦਿਵਾਸੀਆਂ, ਪਿਛੜਿਆਂ ਨਾਲ ਖੜ੍ਹੀ ਹੋਈ।
ਰਾਹੁਲ ਨੇ 'ਭਾਰਤ ਜੋੜੋ ਯਾਤਰਾ' ਦੌਰਾਨ ਆਪਣੇ ਸੰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਫ਼ਰਤ ਦੇ ਬਾਜ਼ਾਰ ਵਿਚ ਕਰਨਾਟਕ ਨੇ ਮੁਹੱਬਤ ਦੀਆਂ ਲੱਖਾਂ ਖੋਲ੍ਹੀਆਂ ਹਨ। ਉਨ੍ਹਾਂ ਕਾਂਗਰਸ ਵਲੋਂ ਦਿੱਤੀ ਗਈ 5 ਗਰੰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਕਿਹਾ ਸੀ ਕਿ ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਜੋ ਕਹਿੰਦੇ ਹਾਂ ਉਹ ਅਸੀਂ ਕਰ ਕੇ ਵਿਖਾਉਂਦੇ ਹਾ। ਇਕ ਦੋ ਘੰਟੇ ਵਿਚ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਹੋਵੇਗੀ। ਇਹ ਵਾਅਦੇ ਕਾਨੂੰਨ ਬਣ ਜਾਣਗੇ।
200 ਫੁੱਟ ਡੁੰਘੇ ਬੋਰਵੈੱਲ 'ਚ ਡਿੱਗੇ 'ਅਕਸ਼ਿਤ' ਨੇ ਜਿੱਤੀ ਜ਼ਿੰਦਗੀ ਦੀ ਜੰਗ, 7 ਘੰਟਿਆਂ ਬਾਅਦ ਕੱਢਿਆ ਬਾਹਰ
NEXT STORY