ਨਵੀਂ ਦਿੱਲੀ– ਕਰੀਬ 3.20 ਕਿਲੋਮੀਟਰ ਲੰਬਾ ਰਾਜਪਥ ਨਵੇਂ ਰੂਪ-ਰੰਗ ਅਤੇ ਨਾਂ ਨਾਲ ਹੁਣ ‘ਕਰਤੱਵਯ ਪਥ’ ਦੇ ਰੂਪ ’ਚ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਸ਼ਾਮ 7.00 ਵਜੇ ਉਦਘਾਟਨ ਕਰਨਗੇ। 8 ਸਤੰਬਰ ਨੂੰ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਤਿਹਾਸਕ ਰਾਜਪਥ ਅਤੇ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਫੈਲੇ ਸੈਂਟਰਲ ਵਿਸਟਾ ਲੋਨ ਦਾ ਨਾਂ ਬਦਲ ਕੇ ਹੁਣ ‘ਕਰਤੱਵਯ ਪਥ’ ਕਰਨ ਪਿੱਛੇ ਵੀ ਵੱਡੀ ਭੂਮਿਕਾ ਹੈ। ਦਰਅਸਲ ਕੇਂਦਰ ਸਰਕਾਰ ਬਸਤੀਵਾਦੀ ਕਾਲ ਦੇ ਸਾਰੇ ਨਾਵਾਂ ਨੂੰ ਇਕ-ਇਕ ਕਰ ਕੇ ਬਦਲ ਰਹੀ ਹੈ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਵਲੋਂ PM-Shri ਸਕੂਲ ਯੋਜਨਾ ਨੂੰ ਮਨਜ਼ੂਰੀ, ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ
100 ਸਾਲ ਦੇ ਇਤਿਹਾਸ ’ਚ ਤੀਜੀ ਵਾਰ ਬਦਲਿਆ ਨਾਂ-
ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਦੀ ਇਹ ਪੂਰੀ ਸੜਕ ਹੁਣ ‘ਕਰਤੱਵਯ ਪਥ’ ਦੇ ਨਾਂ ਨਾਲ ਜਾਣੀ ਜਾਵੇਗੀ। ਜਿਸ ਦੀ ਲੰਬਾਈ 3.20 ਕਿਲੋਮੀਟਰ ਹੈ। ਇਹ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਹਿੱਸਾ ਹੈ। 100 ਸਾਲ ਦੇ ਇਤਿਹਾਸ ’ਚ ਤੀਜੀ ਵਾਰ ਰਾਜਪੱਥ ਦਾ ਨਾਂ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ‘ਕਿੰਗਸਵੇ’ ਕਿਹਾ ਜਾਂਦਾ ਸੀ। 1955 ’ਚ ਇਸ ਦਾ ਨਾਂ ਬਦਲ ਕੇ ‘ਰਾਜਪਥ’ ਕੀਤਾ ਗਿਆ ਸੀ। 7 ਸਤੰਬਰ ਨੂੰ ਇਸ ਦਾ ਨਾਂ ਬਦਲ ਕੇ ‘ਕਰਤੱਵਯ ਪੱਥ’ ਕਰ ਦਿੱਤਾ ਗਿਆ। ਨਵੀਂ ਦਿੱਲੀ ਨਗਰ ਕੌਂਸਲ ਨੇ ਸਰਬਸੰਮਤੀ ਨਾਲ ਰਾਜਪਥ ਦਾ ਨਾਂ ਬਦਲ ਕੇ ‘ਕਰਤੱਵਯ ਪਥ’ ਰੱਖਣ ਦਾ ਮਤਾ ਪਾਸ ਕੀਤਾ ਸੀ।
ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ
ਨਵੇਂ ਰੂਪ ਰੰਗ ’ਚ ਦਿੱਸੇਗਾ ‘ਕਰਤੱਵਯ ਪਥ’, ਜਾਣੋ ਕੀ ਹੋਣਗੀਆਂ ਸਹੂਲਤਾਂ
-‘ਕਰਤੱਵਯ ਪਥ’ ਹੁਣ ਨਵੇਂ ਰੂਪ-ਰੰਗ ’ਚ ਦਿੱਸੇਗਾ। 19 ਏਕੜ ’ਚ ਫੈਲੇ ਨਹਿਰੀ ਖੇਤਰ ਦਾ ਮੁੜ ਵਿਕਾਸ ਕੀਤਾ ਗਿਆ ਹੈ। ਪੈਦਲ ਚੱਲਣ ਵਾਲਿਆਂ ਲਈ ਇਸ 'ਤੇ 16 ਪੁਲ ਬਣਾਏ ਗਏ ਹਨ। ਕ੍ਰਿਸ਼ੀ ਭਵਨ ਅਤੇ ਵਪਾਰਕ ਇਮਾਰਤ ਦੇ ਨੇੜੇ ਬੋਟਿੰਗ ਕੀਤੀ ਜਾ ਸਕਦੀ ਹੈ।
- ਇੱਥੇ ਪਾਰਕਿੰਗ ਲਾਟ ਬਣਾਇਆ ਗਿਆ ਹੈ, ਜਿੱਥੇ 1,125 ਗੱਡੀਆਂ ਖੜ੍ਹੀਆਂ ਹੋ ਸਕਣਗੀਆਂ। ਨਵੇਂ ਪ੍ਰਦਰਸ਼ਨੀ ਪੈਨਲ ਵੀ ਵੇਖਣ ਨੂੰ ਮਿਲੇਗਾ।
-74 ਇਤਿਹਾਸਕ ਰੌਸ਼ਨੀ ਦੇ ਖੰਭਿਆਂ ਅਤੇ ਚੇਨ ਲਿੰਕਾਂ ਨੂੰ ਬਹਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 900 ਤੋਂ ਵੱਧ ਨਵੇਂ ਲਾਈਟ ਪੋਲ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ PM ਮੋਦੀ ਦੇ ਫ਼ੈਸਲੇ ਦੀ ਕੇਜਰੀਵਾਲ ਨੇ ਕੀਤਾ ਸ਼ਲਾਘਾ, ਨਾਲ ਹੀ ਰੱਖ ਦਿੱਤੀ ਇਹ ਮੰਗ
-ਸੈਂਟਰਲ ਵਿਸਟਾ ਐਵੇਨਿਊ ਦਾ 3.90 ਲੱਖ ਵਰਗ ਮੀਟਰ ਦਾ ਹਰਿਆ-ਭਰਿਆ ਖੇਤਰ ਹੈ। ਲੋਕਾਂ ਦੇ ਪੈਦਲ ਚੱਲਣ ਲਈ 15.5 ਕਿਲੋਮੀਟਰ ਲੰਬਾ ਰਸਤਾ ਤਿਆਰ ਕੀਤਾ ਗਿਆ ਹੈ। ਇਹ ਲਾਲ ਗ੍ਰੇਨਾਈਟ ਨਾਲ ਢੱਕਿਆ ਹੋਇਆ ਹੈ।
-ਪੂਰਾ ਇਲਾਕਾ CCTV ਦੀ ਨਿਗਰਾਨੀ ਹੇਠ ਹੈ। ਇਸ ਦੇ ਨਾਲ ਹੀ 80 ਦੇ ਕਰੀਬ ਸੁਰੱਖਿਆ ਕਰਮਚਾਰੀ ਹਰ ਸਮੇਂ ਤਾਇਨਾਤ ਰਹਿਣਗੇ।
-ਪੈਦਲ ਰਸਤੇ ਦੇ ਨਾਲ ਲੋਨ, ਹਰੇ ਭਰੇ ਸਥਾਨ, ਮਾਰਗ ਕੋਲ ਲੱਗੇ ਬਿਹਤਰ ਬੋਰਡ, ਨਵੀਂ ਸੁੱਖ-ਸਹੂਲਤਾਂ ਵਾਲੇ ਬਲਾਕ ਅਤੇ ਫੂਡ ਸਟਾਲ ਹੋਣਗੇ।
-ਪੈਦਲ ਯਾਤਰੀਆਂ ਲਈ ਨਵੇਂ ਅੰਡਰਪਾਸ ਬਣਾਏ ਗਏ ਹਨ। ਸ਼ਾਮ ਨੂੰ ਇਸ ਇਲਾਕੇ ਦੇ ਜਗਮਗਾਉਣ ਲਈ ਆਧੁਨਿਕ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸ਼ੁੱਕਰਵਾਰ ਤੋਂ ਆਮ ਲੋਕ ਵੀ ਇਸ ਨੂੰ ਵੇਖ ਸਕਣਗੇ।
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਵੀ ਸਥਾਪਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ 28 ਫੁੱਟ ਉੱਚ ਬੁੱਤ ਦਾ ਵੀ ਉਦਘਾਟਨ ਕਰਨਗੇ। ਗ੍ਰੇਨਾਈਟ ਪੱਥਰ ’ਤੇ ਉੱਕੇਰੇ ਗਏ ਇਸ ਬੁੱਤ ਦਾ ਵਜ਼ਨ 65 ਮੀਟ੍ਰਿਕ ਟਨ ਹੈ। ਇਸ ਬੁੱਤ ਨੂੰ ਮੂਰਤੀਕਾਰ ਅਰੁਣ ਯੋਗੀਰਾਜ ਨੇ ਤਿਆਰ ਕੀਤਾ ਹੈ। ਇਹ ਬੁੱਤ ਉਸੇ ਥਾਂ ’ਤੇ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਇਸ ਸਾਲ ਦੀ ਸ਼ੁਰੂਆਤ ’ਚ 23 ਜਨਵਰੀ ਨੂੰ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ।
ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ’ਤੇ ਕਾਨੂੰਨ ਮੰਤਰੀ ਨੇ CM ਕੇਜਰੀਵਾਲ ਦੀ ਆਲੋਚਨਾ ਕੀਤੀ
NEXT STORY