ਚੇਨਈ— ਡੀ. ਐੱਮ. ਕੇ. ਚੀਫ ਐੱਮ. ਕਰੁਣਾਨਿਧੀ ਨੂੰ ਦੇਖਣ ਲਈ ਮੰਗਲਵਾਰ ਰਾਤ ਸੁਪਰਸਟਾਰ ਰਜਨੀਕਾਂਤ ਕਾਵੇਰੀ ਹਸਪਤਾਲ ਪਹੁੰਚੇ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਹਸਪਤਾਲ ਪਹੁੰਚੇ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਹਸਪਤਾਲ ਦੇ ਕਰਮਚਾਰੀ ਨਿਰਦੇਸ਼ਕ ਡਾਕਟਰ ਏ-ਸੈਲਵਰਾਜ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।
ਉਨਾਂ ਕਿਹਾ ਕਿ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਉਸ 'ਚ ਹੁਣ ਸੁਧਾਰ ਹੈ। ਲੀਵਰ ਦੀ ਪਰੇਸ਼ਾਨੀ ਅਤੇ ਹੈਮੋਟਟਾਲੋਜੀ ਸੰਬੰਧੀ ਮਾਪਦੰਡ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੁਣ ਹਸਪਤਾਲ 'ਚ ਹੋਰ ਦੇਰ ਤੱਕ ਰਹਿਣ ਦੀ ਜ਼ਰੂਰਤ ਹੈ।
ਜਾਣਕਾਰੀ ਮੁਤਾਬਕ ਕਰੁਣਾਨਿਧੀ ਦੀ ਸਿਹਤ ਦਾ ਹਾਲ ਪੁੱਛਣ ਸੁਪਰਸਟਾਰ ਰਜਨੀਕਾਂਤ ਪਹੁੰਚੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਜਨੀਕਾਂਤ ਨੇ ਦੱਸਿਆ ਕਿ ਮੈਂ ਦੇਸ਼ ਦੇ ਸਭ ਤੋਂ ਸੀਨੀਅਰ ਨੇਤਾ ਦਾ ਹਾਲ ਪੁੱਛਣ ਆਇਆ ਸੀ ਪਰ ਉਹ ਸੌ ਰਹੇ ਸਨ। ਮੈਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਉਨ੍ਹਾਂ ਬਾਰੇ ਪੁੱਛਿਆ। ਮੈਂ ਪ੍ਰਮਾਤਮਾ ਤੋਂ ਉਨ੍ਹਾਂ ਦੇ ਜਲਦ ਹੀ ਠੀਕ ਹੋਣ ਦੀ ਪ੍ਰਾਥਨਾ ਕਰਦਾ ਹਾਂ।
ਬਿਹਾਰ: 110 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 3 ਸਾਲ ਦੀ ਮਾਸੂਮ, ਬਚਾਅ ਆਪਰੇਸ਼ਨ ਜਾਰੀ
NEXT STORY