ਨੈਸ਼ਨਲ ਡੈਸਕ- ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਨੇ ਇਕ ਵਾਰ ਫਿਰ ਕਸ਼ਮੀਰ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਨੂੰ ਜੋ ਬਹੁਮਤ ਮਿਲਿਆ ਹੈ ਉਸ ਨਾਲ ਇਹ ਸੰਵਿਧਾਨ ਨੂੰ ਬੁਲਡੋਜ਼ ਕਰ ਰਹੇ ਹਨ।
ਮਹਿਬੂਬਾ ਨੇ ਕਿਹਾ ਕਿ ਸਭ ਤੋਂ ਪਹਿਲਾਂ 370 ਹਟਾਇਆ, ਮੀਡੀਆ 'ਤੇ ਪਾਬੰਦੀ ਲਗਾਈ ਅਤੇ ਹੁਣ ਨਿਆਪਾਲਿਕਾ 'ਤੇ ਰੋਕ, ਇਹ ਸਭ ਹੋ ਰਿਹਾ ਹੈ। ਹੁਣ ਜੇਕਰ ਤੁਸੀਂ ਕਸ਼ਮੀਰ ਜਾਓਗੇ ਤਾਂ ਉਹ ਤੁਹਾਨੂੰ ਅਫਗਾਨਿਸਤਾਨ ਵਰਗਾ ਲੱਗੇਗਾ ਕਿਉਂਕਿ ਉੱਥੇ ਬੁਲਡੋਜ਼ਰ ਲੱਗੇ ਹਨ। ਕਬਜ਼ੇ ਦੇ ਨਾਮ 'ਤੇ ਲੋਕਾਂ ਨੂੰ ਆਪਣੀ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ। ਭਾਜਪਾ ਨੇ ਸ਼ਾਇਦ ਇਜ਼ਰਾਇਲ ਤੋਂ ਸਬਕ ਲਿਆ ਹੈ। ਜਿਵੇਂ ਉਹ ਫਿਲੀਸਤੀਨ ਦੇ ਨਾਲ ਕਰਦਾ ਹੈ, ਓਹੀ ਭਾਜਪਾ ਕਰ ਰਹੀ ਹੈ।
ਮਹਿਬੂਬਾ ਨੇ ਕਿਹਾ ਕਿ 370 ਹਟਾ ਕੇ ਸਾਡੀ ਪਛਾਣ, ਰੋਜ਼ਗਾਰ ਸਭ ਖਤਮ ਹੋਇਆ ਹੈ। ਜੰਮੂ-ਕਸ਼ਮੀਰ ਅਜਿਹਾ ਸੂਬਾ ਸੀ ਜਿੱਥੇ ਲੋਕ ਸੜਕਾਂ 'ਤੇ ਨਹੀਂ ਸੋਂਦੇ ਸਨ, ਸਭ ਦੇ ਸਿਰ 'ਤੇ ਛੱਤ ਸੀ ਪਰ ਅੱਜ-ਕੱਲ੍ਹ ਕਬਜ਼ੇ ਦੀ ਮੁਹਿੰਮ ਦੇ ਨਾਮ 'ਤੇ ਸਭ ਉਜਾੜਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ 'ਚ ਹੁਣ ਜੋ ਹੋ ਰਿਹਾ ਹੈ ਉਹ ਅਤਿਅੰਤ ਹੈ।
ਸਮੁੰਦਰੀ ਕਿਨਾਰਿਆਂ 'ਤੇ ਸੈਲਾਨੀਆਂ ਦੀ ਜਾਨ ਬਚਾਏਗਾ ਏਆਈ-ਸੰਚਾਲਿਤ ਰੋਬੋਟ
NEXT STORY