ਪਣਜੀ (ਭਾਸ਼ਾ)- ਗੋਆ ਦੇ ਸਮੁੰਦਰੀ ਤੱਟਾਂ 'ਤੇ ਜੀਵਨ ਰੱਖਿਅਕ ਸਮਰੱਥਾਵਾਂ ਨੂੰ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਆਟੋਮੇਟਿਡ ਰੋਬੋਟ 'ਔਰਸ' ਅਤੇ ਨਿਗਰਾਨੀ ਪ੍ਰਣਾਲੀ 'ਟ੍ਰਾਈਟਨ' ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੀਵਨ ਰੱਖਿਅਕ ਸੇਵਾ ਏਜੰਸੀ 'ਦ੍ਰਿਸ਼ਟੀ ਮਰੀਨ' ਦੇ ਇਕ ਬੁਲਾਰੇ ਨੇ ਦੱਸਿਆ ਕਿ ਗੋਆ ਦੇ ਬੀਚਾਂ 'ਤੇ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਣ ਤੋਂ ਬਾਅਦ ਵਧ ਰਹੀਆਂ ਘਟਨਾਵਾਂ ਕਾਰਨ ਏ.ਆਈ.-ਆਧਾਰਤ ਤਕਨੀਕ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤੱਟਵਰਤੀ ਖੇਤਰ 'ਚ ਪਿਛਲੇ 2 ਸਾਲਾਂ 'ਚ ਬਚਾਅ ਦੀਆਂ 1000 ਤੋਂ ਵੱਧ ਘਟਨਾਵਾਂ ਹੋਈਆਂ ਹਨ, ਜਿਸ ਲਈ ਉਨ੍ਹਾਂ ਨੂੰ ਏਜੰਸੀ ਦੇ ਜੀਵਨ ਰੱਖਿਅਕਾਂ ਦੀ ਮਦਦ ਦੀ ਲੋੜ ਪਈ।
ਉਨ੍ਹਾਂ ਦੱਸਿਆ,''ਔਰਸ ਇਕ ਆਟੋਮੇਟਿਡ ਰੋਬੋਟ ਹੈ, ਜਿਸ ਨੂੰ ਵਿਆਪਕ ਰੂਪ ਨਾਲ ਗੈਰ-ਤੈਰਾਕੀ ਖੇਤਰਾਂ 'ਚ ਗਸ਼ਤ ਕਰਨ ਅਤੇ ਉੱਚੀਆਂ ਲਹਿਰਾਂ ਦੌਰਾਨ ਸੈਲਾਨੀਆਂ ਨੂੰ ਸਾਵਧਾਨ ਕਰ ਕੇ ਜੀਵਨ ਰੱਖਿਅਕਾਂ ਦੀ ਮਦਦ ਲਈ ਵਿਕਸਿਤ ਕੀਤਾ ਗਿਆ ਹੈ। ਇਹ ਸਮੁੰਦਰ ਕਿਨਾਰਿਆਂ 'ਤੇ ਨਿਗਰਾਨੀ ਵਧਾਉਣ ਅਤੇ ਭੀੜ ਦੇ ਪ੍ਰਬੰਧਨ 'ਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਟ੍ਰਾਈਟਨ ਪ੍ਰਣਾਲੀ ਦੀ ਪਹਿਲ ਗੈਰ-ਤੈਰਾਕੀ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਏਆਈ-ਆਧਾਰਤ ਨਿਗਰਾਨੀ ਪ੍ਰਦਾਨ ਕਰਨਾ ਹੈ, ਜਿਸ ਨਾਲ ਸਮੇਂ ਰਹਿੰਦੇ ਸੈਲਾਨੀਆਂ ਨੂੰ ਖ਼ਤਰੇ ਦੇ ਪ੍ਰਤੀ ਸਾਵਧਾਨ ਕੀਤਾ ਜਾ ਸਕੇ ਅਤੇ ਨਜ਼ਦੀਕੀ ਜੀਵਨ ਰੱਖਿਅਕ ਨੂੰ ਸੂਚਿਤ ਕੀਤਾ ਜਾ ਸਕੇ। ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ 100 ਟ੍ਰਾਈਟਨ ਅਤੇ 100 ਔਰਸ ਸੂਬੇ ਦੇ ਸਮੁੰਦਰੀ ਕਿਨਾਰਿਆਂ 'ਤੇ ਤਾਇਨਾਤ ਕੀਤੇ ਜਾਣਗੇ।
ਸਕੂਲ ਬੈਗ ਦਾ ਬੋਝ ਘੱਟ ਕਰੇਗੀ ਸਰਕਾਰ, ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੋਣਗੀਆਂ ਸਿਰਫ਼ 2 ਕਿਤਾਬਾਂ
NEXT STORY