ਸਪੋਰਟਸ ਡੈਸਕ- ਦੱਖਮੀ ਕਸ਼ਮੀਰ ਦੇ ਅਨੰਤਨਾਗ ਦੇ ਪਹਿਲਗਾਮ 'ਚ ਮੌਜੂਦ ਬੈਸਰਨ ਘਾਟੀ 'ਚ ਮੰਗਲਵਾਰ ਦੁਪਹਿਰ ਨੂੰ ਅੱਤਵਾਦੀ ਹਮਲਾ ਹੋਇਆ। ਜਿੱਥੇ ਅੱਤਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿਚ 28 ਸੈਲਾਨੀਆਂ ਦੀ ਮੌਤ ਹੋ ਗਈ।
ਅੱਤਵਾਦੀਆਂ ਦੀ ਇਸ ਘਿਨਾਉਣੀ ਹਰਕਤ ਨੇ ਪੂਰੇ ਦੇਸ਼ ਵਾਸੀਆਂ ਦੇ ਦਿਲਾਂ ਨੂੰ ਦਹਿਲਾ ਦਿੱਤਾ ਹੈ। ਉਥੇ ਹੀ ਇਸ ਅੱਤਵਾਦੀ ਹਮਲੇ 'ਤੇ ਕ੍ਰਿਕਟਰ ਵਿਰਾਟ ਕੋਹਲੀ, ਸੁਰੇਸ਼ ਰੈਨਾ, ਸ਼ੁਭਮਨ ਗਿੱਲ, ਗੌਤਮ ਗੰਭੀਰ, ਪਾਰਥਿਵ ਪਟੇਲ ਦਾ ਰਿਐਕਸ਼ਨ ਵੀ ਆਇਆ ਹੈ। ਉਥੇ ਹੀ ਆਕਾਸ਼ ਚੋਪੜਾ, ਮਨੋਜ ਤਿਵਾਰੀ, ਯੁਵਰਾਜ ਸਿੰਘ, ਈਸ਼ਾਂਤ ਸ਼ਰਮਾ, ਇਰਫਾਨ ਪਠਾਨ ਵਰਗੇ ਕ੍ਰਿਕਟਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਟੀਮ ਇੰਡੀਆ ਦੇ ਹੈੱਡ ਕੋਟ ਗੌਤਮ ਗੰਭੀਰ ਨੇ ਕਿਹਾ ਕਿ ਜੋ ਲੋਕ ਇਸ ਹਮਲੇ ਦੇ ਪਿੱਛੇ ਹਨ, ਉਨ੍ਹਾਂ ਨੂੰ ਸਜ਼ਾ ਜ਼ਰੂਰੀ ਮਿਲੇਗੀ।
ਉਥੇ ਹੀ ਇਸ ਪੂਰੇ ਮਾਮਲੇ 'ਤੇ ਭਾਰਤੀ ਟੀਮ ਲਈ ਖੇਡ ਚੁੱਕੇ ਕਸ਼ਮੀਰੀ ਕ੍ਰਿਕਟਰ ਉਮਰਾਨ ਮਲਿਕ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ। ਉਮਰਾਨ ਨੇ ਐਕਸ 'ਤੇ ਲਿਖਿਆ- 'ਪਹਿਲਗਾਮ 'ਚ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਦੇਖੇ ਗਏ, ਇਕ ਮੂਰਖਤਾਪੂਰਨ ਅੱਤਵਾਦੀ ਘਟਨਾ 'ਚ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਕੋਈ ਵੀ ਸ਼ਬਦ ਅਜਿਹੀ ਘਿਨਾਉਣੀ ਹਰਕਤ ਨੂੰ ਉਚਿਤ ਨਹੀਂ ਠਹਿਰਾ ਸਕਦਾ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ। ਨਫਰਤ 'ਤੇ ਹਮੇਸ਼ਾ ਸ਼ਾਂਤੀ ਦੀ ਜਿੱਤ ਹੋਵੇਗੀ...'
ਇਹ ਵੀ ਪੜ੍ਹੋ- ਅਗਲੇ 4 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਜਾਰੀ ਹੋਇਆ ਅਲਰਟ

ਇਹ ਵੀ ਪੜ੍ਹੋ- ਜੁਲਾਈ 2025 'ਚ ਹੋਵੇਗੀ ਵੱਡੀ ਤਬਾਹੀ! ਬਾਬਾ ਵੇਂਗਾ ਤੋਂ ਵੀ ਡਰਾਉਣੀਆਂ ਹਨ ਇਸ ਔਰਤ ਦੀਆਂ ਭਵਿੱਖਬਾਣੀਆਂ
ਉਮਰਾਨ ਦਾ ਜਾਨ 22 ਨਵੰਬਰ, 1999 ਨੂੰ ਗੁੱਜਰ ਨਗਰ (ਜੰਮੂ ਅਤੇ ਕਸ਼ਮੀਰ) 'ਚ ਹੋਇਆ ਸੀ। 25 ਸਾਲਾ ਉਮਰਾਨ ਨੇ ਟੀਮ ਇੰਡੀਆ ਲਈ 10 ਵਨਡੇ ਮੈਚ ਖੇਡੇ ਹਨ ਜਿਸ ਵਿਚ ਉਸਨੇ 13 ਵਿਕਟਾਂ ਲਈਆਂ ਹਨ। ਉਥੇ ਹੀ 8 ਟੀ-20 ਇੰਟਰਨੈਸ਼ਨਲ ਮੈਚਾਂ 'ਚ ਉਮਰਾਨ ਨੇ 11 ਵਿਕਟਾ ਝਟਕਾਈਆਂ ਹ ਨ। ਇਸੇ ਤਰ੍ਹਾਂ 26 IPL ਮੈਚਾਂ 'ਚ ਉਸਦੇ ਨਾਂ 29 ਵਿਕਟਾਂ ਹਨ।
ਇਸ ਸਾਲ IPL ਲਈ ਕੋਲਕਾਤਾ ਨਾਈਟਰਾਈਡਰਜ਼ ਨੇ ਉਮਰਾਨ ਨੂੰ 75 ਲੱਖ ਰੁਪਏ 'ਚ ਖਰੀਦਿਆ ਸੀ ਪਰ ਉਹ ਫਿਟ ਨਾ ਹੋਣ ਕਾਰਨ ਟੀਮ 'ਚ ਸ਼ਾਮਲ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਸਾਰ ਘਟਨਾ! ਪੁੱਤ ਦੇ ਸਾਹਮਣੇ ਪਿਓ ਨੂੰ ਨੰਗਾ ਕਰ ਕੇ ਕੁੱਟਿਆ, ਤਮਾਸ਼ਬੀਨ ਬਣੇ ਲੋਕ
ਪੀਸੀਬੀ ਨੇ ਦੋ ਸਾਲਾਂ ਵਿੱਚ ਸੱਤਵੇਂ ਕੋਚ ਲਈ ਇਸ਼ਤਿਹਾਰ ਜਾਰੀ ਕੀਤਾ
NEXT STORY