ਸ਼੍ਰੀਨਗਰ : ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀਏਪੀ) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਤੱਕ ਕਸ਼ਮੀਰ ਦੇ ਹਾਲਾਤ ਨਹੀਂ ਸੁਧਰਦੇ, ਉਦੋਂ ਤੱਕ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਜੰਮੂ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ।
ਆਜ਼ਾਦ ਨੇ ਕਿਹਾ ਕਿ ਬਦਕਿਸਮਤੀ ਨਾਲ ਕੁਝ ਘਟਨਾਵਾਂ ਵਾਪਰੀਆਂ ਹਨ। ਜ਼ਿੰਦਗੀ ਪਹਿਲਾਂ ਹੈ ਅਤੇ ਇਸ ਲਈ ਮੇਰਾ ਵਿਚਾਰ ਹੈ ਕਿ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਜੰਮੂ ਵਿਚ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ। ਸਥਿਤੀ ਸੁਧਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਰਤਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਗਾਰ ਨਾਲੋਂ ਜ਼ਿੰਦਗੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਅਜਿਹਾ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਦਾ ਸਟੈਂਡ ਕੀ ਹੈ, ਪਰ ਜੇਕਰ ਸਾਡੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਅਸੀਂ ਅਜਿਹਾ ਕਰਾਂਗੇ (ਅਸਥਾਈ ਤੌਰ 'ਤੇ ਸਟਾਫ ਨੂੰ ਜੰਮੂ ਸ਼ਿਫਟ ਕਰਨਾ)।
ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣ 'ਚ ਦੇਰੀ ਬਾਰੇ ਪੁੱਛੇ ਜਾਣ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਛੇ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ। ਮੈਂ ਇਹ ਮੁੱਦਾ ਕਈ ਵਾਰ ਸੰਸਦ ਵਿੱਚ ਵੀ ਉਠਾਇਆ ਹੈ। ਉਹ ਸਾਨੂੰ ਪੰਚਾਇਤੀ ਚੋਣਾਂ ਜਾਂ ਡੀਡੀਸੀ ਚੋਣਾਂ ਦਿਖਾਉਂਦੇ ਹਨ, ਪਰ ਅਸਲ ਚੋਣ ਵਿਧਾਨ ਸਭਾ ਦੀ ਹੈ, ਜੋ ਨਹੀਂ ਹੋ ਰਹੀ।
ਜੰਮੂ-ਕਸ਼ਮੀਰ ਨੂੰ 90 ਦੇ ਦਹਾਕੇ 'ਚ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ : ਤਰੁਣ ਚੁਘ
NEXT STORY