ਜੰਮੂ (ਉਦੈ/ਕਮਲ)- ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਜੰਮੂ ਵਿਚ ਪਿਛਲੇ ਕਾਫੀ ਸਮੇਂ ਤੋਂ ਧਰਨੇ ’ਤੇ ਬੈਠੇ ਪੀ. ਐੱਮ. ਪੈਕੇਜ ਦੇ ਕਸ਼ਮੀਰੀ ਪੰਡਿਤ ਕਾਮਿਆਂ ਨੂੰ ਕਿਹਾ ਕਿ ਬਿਨਾਂ ਕੰਮ ਦੇ ਤਨਖ਼ਾਹ ਨਹੀਂ ਮਿਲੇਗੀ। ਮਈ ਵਿਚ ਬਦਲੇ ਹਾਲਾਤ ਤੋਂ ਬਾਅਦ ਕਾਮਿਆਂ ਦੀ ਬੇਨਤੀ ’ਤੇ ਉਨ੍ਹਾਂ ਨੂੰ 31 ਅਗਸਤ ਤੱਕ ਤਨਖ਼ਾਹ ਦਿੱਤੀ ਜਾ ਚੁੱਕੀ ਹੈ ਪਰ ਹੁਣ ਇਹ ਨਹੀਂ ਹੋ ਸਕਦਾ ਹੈ ਕਿ ਘਰ ਬੈਠ ਕੇ ਤਨਖ਼ਾਹ ਦਿੱਤੀ ਜਾਵੇ। ਉਨ੍ਹਾਂ ਦੀ ਪੂਰੀ ਹਮਦਰਦੀ ਕਾਮਿਆਂ ਦੇ ਨਾਲ ਹੈ। ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮਦਦ ਲਈ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਸ਼ਮੀਰ ਡਵੀਜ਼ਨ ਦੇ ਕਾਮੇ ਹਨ।
ਉਪ-ਰਾਜਪਾਲ ਮਨੋਜ ਸਿਨਹਾ ਬੁੱਧਵਾਰ ਨੂੰ ਕਨਵੈਨਸ਼ਨ ਸੈਂਟਰ ਜੰਮੂ ਵਿਚ ਪ੍ਰੋਗਰਾਮ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬਾ ਪ੍ਰਸ਼ਾਸਨ ਨੂੰ ਕਸ਼ਮੀਰ ਡਵੀਜ਼ਨ ਵਿਚ ਕਾਰਜਸ਼ੀਲ ਕਸ਼ਮੀਰੀ ਪੰਡਿਤਾਂ ਅਤੇ ਰਿਜ਼ਰਵ ਵਰਗ ਦੇ ਕਾਮਿਆਂ ਦੀ ਸੁਰੱਖਿਆ ਦੀ ਚਿੰਤਾ ਹੈ। ਇਸ ਦੇ ਲਈ ਵਿਆਪਕ ਕਦਮ ਉਠਾਏ ਗਏ ਹਨ। ਸਿਨਹਾ ਨੇ ਰਿਜ਼ਰਵ ਵਰਗ ਦੇ ਕਾਮਿਆਂ ਨੂੰ ਕਿਹਾ ਕਿ ਪੁੰਛ ਕੇਡਰ ਨੂੰ ਜੰਮੂ ਵਿਚ ਤਾਇਨਾਤ ਨਹੀਂ ਕੀਤਾ ਜਾ ਸਕਦਾ ਹੈ।
ਜੰਮੂ-ਕਸ਼ਮੀਰ ’ਚ ਰਾਸ਼ਟਰ ਵਿਰੋਧੀ ਕਾਰਵਾਈਆਂ ਦੀ ਇਜਾਜ਼ਤ ਨਹੀਂ
ਉਪ-ਰਾਜਪਾਲ ਮਨੋਜ ਸਿਨਹਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਜੰਮੂ-ਕਸ਼ਮੀਰ ਵਿਚ ਦਾਖਲ ਹੋਣ ਸੰਬੰਧੀ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਾਰੀਆਂ ਸਿਆਸੀ ਅਤੇ ਲੋਕਤੰਤਰੀ ਕਾਰਵਾਈਆਂ ਦੀ ਪੂਰੀ ਇਜਾਜ਼ਤ ਹੈ ਪਰ ਕਿਸੇ ਨੂੰ ਵੀ ਰਾਸ਼ਟਰ ਵਿਰੋਧੀ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਨਹਾ ਨੇ ਅੱਤਵਾਦੀ ਅਤੇ ਵੱਖਵਾਦੀ ਹਮਾਇਤੀਆਂ ਨੂੰ ਦੋ-ਟੁੱਕ ਸ਼ਬਦਾਂ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਤਵਾਦੀ ਈਕੋਸਿਸਟਮ ਦਾ ਜੋ ਵੀ ਹਿੱਸਾ ਹੈ, ਉਹ ਬਚੇਗਾ ਨਹੀਂ। ਉਸ ਦੇ ਖਿਲਾਫ਼ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਹੋਰਨਾਂ ਸੁਰੱਖਿਆਂ ਏਜੰਸੀਆਂ ਦੀ ਨਿਸ਼ਾਨਦੇਹੀ ਕਰ ਕੇ ਕਾਰਵਾਈ ਕਰ ਰਹੀ ਹੈ।
ਲਾਲਚ ਅੱਗੇ ਹਾਰੇ ਰਿਸ਼ਤੇ, ਜ਼ਮੀਨ ਮਗਰ ਨੂੰਹ-ਪੁੱਤਰ ਤੇ ਪੋਤਰੇ ਨੇ ਕੁੱਟ-ਕੁੱਟ ਕੇ ਕੀਤਾ ਬਜ਼ੁਰਗ ਦਾ ਕਤਲ
NEXT STORY