ਸ਼੍ਰੀਨਗਰ (ਮਜੀਦ/ ਏਜੰਸੀਆਂ)— ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵੀਰਵਾਰ ਬਰਕਲੇ ਸ਼ਹਿਰ 'ਚ ਸਨ। ਉਹ ਕੈਲੀਫੋਰਨੀਆ ਯੂਨੀਵਰਸਿਟੀ 'ਚ ਭਾਸ਼ਣ ਦੇਣ ਲਈ ਗਏ ਹੋਏ ਸਨ ਪਰ ਅਮਰੀਕਾ 'ਚ ਰਹਿਣ ਵਾਲੇ ਕਸ਼ਮੀਰੀ ਮੂਲ ਦੇ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਭਾਸ਼ਣ ਦੇਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਉਮਰ ਅਬਦੁੱਲਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕੀਤੀ। ਵਿਰੋਧ ਪ੍ਰਗਟਾਉਣ ਵਾਲਿਆਂ ਨੇ ਉਮਰ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੂੰ 'ਵਾਰ ਕ੍ਰਿਮੀਨਲ' ਤਕ ਕਰਾਰ ਦਿੱਤਾ।
ਉਮਰ ਅਬਦੁੱਲਾ ਦਾ ਵਿਰੋਧ ਕਰਨ ਆਈ ਇਕ ਔਰਤ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਅੰਤਰਰਾਸ਼ਟਰੀ ਕੋਰਟ 'ਚ ਗੱਲ ਕਰਾਂਗੀ। ਤੁਸੀਂ, ਤੁਹਾਡੇ ਪਿਤਾ, ਤੁਹਾਡੇ ਦਾਦਾ, ਤੁਸੀਂ ਸਾਰੇ ਜੰਗ ਦੇ ਅਪਰਾਧੀ ਹੋ। ਪ੍ਰਦਰਸ਼ਨਕਾਰੀ ਕਸ਼ਮੀਰੀ ਪੰਡਿਤਾਂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅਬਦੁੱਲਾ ਪਰਿਵਾਰ ਨੇ ਰਾਜ ਕੀਤਾ ਅਤੇ ਕਸ਼ਮੀਰੀਆਂ ਨੂੰ ਘਾਟੀ 'ਚੋਂ ਭਜਾਉਣ ਪਿੱਛੇ ਇਨ੍ਹਾਂ ਦਾ ਸਭ ਤੋਂ ਵੱਡਾ ਹੱਥ ਹੈ।
ਯਸ਼ਵੰਤ ਸਿਨਹਾ ਵੱਲੋ ਪਾਰਟੀ ਛੱਡਣ ਤੋਂ ਬਾਅਦ ਸ਼ਤਰੂਘਨ ਨੇ ਕੀਤਾ ਭਾਜਪਾ 'ਤੇ ਹਮਲਾ
NEXT STORY