ਨਵੀਂ ਦਿੱਲੀ- ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰਿਆ। ਉਨ੍ਹਾਂ ਕਿਹਾ ਕਿ ਦਿੱਲੀ ਉਨ੍ਹਾਂ ਦੀ ਅਸਲੀਅਤ ਜਾਣ ਚੁੱਕੀ ਹੈ। ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਦਾ ਬੱਚਾ-ਬੱਚਾ ਕਹਿ ਰਿਹਾ ਹੈ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਰਾਹੀਂ ਇਕ ਸ਼ੀਸ਼ ਮਹਿਲ ਬਣਾਇਆ ਹੈ। ਉਨ੍ਹਾਂ ਇਸ ਸ਼ੀਸ਼ ਮਹਿਲ ਦੀ ਤੁਲਨਾ ਦੁਬਈ ਦੇ ਸ਼ੇਖ ਦੇ ਮਹਿਲ ਨਾਲ ਕੀਤੀ।
ਭਾਜਪਾ ਉਮੀਦਵਾਰ ਨੇ ਕਿਹਾ ਕਿ 2020 ਵਿਚ ਦੇਸ਼ ਵਿਚ ਜਦੋਂ ਕੋਰੋਨਾ ਦਾ ਦੌਰ ਚੱਲ ਰਿਹਾ ਸੀ, ਲੋਕ ਮਰ ਰਹੇ ਸਨ ਤਾਂ ਕੇਜਰੀਵਾਲ ਇਕ ਸ਼ੀਸ਼ ਮਹਿਲ ਬਣਾ ਰਹੇ ਸਨ। ਮੈਂ ਪੀ. ਡਬਲਯੂ. ਡੀ. ਦੇ ਸਕੱਤਰ ਨੂੰ ਇਕ ਪੱਤਰ ਲਿਖ ਕੇ ਇਜਾਜ਼ਤ ਮੰਗੀ ਹੈ। ਇਜਾਜ਼ਤ ਮਿਲਣ ਤੋਂ ਬਾਅਦ ਸ਼ੀਸ਼ ਮਹਿਲ ਦੇਖਣ ਜਾਵਾਂਗਾ ਅਤੇ ਦਿੱਲੀ ਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂਗਾ।
ਵਰਮਾ ਨੇ ਕਿਹਾ ਕਿ ਕੇਜਰੀਵਾਲ ਬਹੁਤ ਬਦਲ ਚੁੱਕੇ ਹਨ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਸਹੁੰ ਪੱਤਰ ਵਿਚ ਕਹਿੰਦੇ ਸਨ ਕਿ ਮੈਂ ਗੱਡੀ ਤੇ ਬੰਗਲਾ ਨਹੀਂ ਲਵਾਂਗਾ ਪਰ 2024 ਤੱਕ ਇਹ ਭ੍ਰਿਸ਼ਟਾਚਾਰ ਰਾਹੀਂ ਸ਼ੀਸ਼ ਮਹਿਲ ਬਣਵਾ ਲੈਂਦੇ ਹਨ। ਕੇਜਰੀਵਾਲ ਚੋਣਾਂ ਨੂੰ ਲੈ ਕੇ ਸਿਰਫ ਝੂਠੇ ਵਾਅਦੇ ਕਰ ਰਹੇ ਹਨ। ਦਿੱਲੀ ਦੇ ਲੋਕ ਉਨ੍ਹਾਂ ਨੂੰ ਝੂਠਾ ਮੰਨਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕਰਨ ਵਾਲੇ।
Fact Check: ਮੋਦੀ ਸਰਕਾਰ ਨੇ ਨਹੀਂ ਕੀਤਾ 2000 ਅਤੇ 500 ਰੁਪਏ ਦੇ ਨਵੇਂ ਨੋਟ ਦਾ ਐਲਾਨ, ਵੀਡੀਓ ਵਾਇਰਲ
NEXT STORY