ਜਲੰਧਰ (ਖੁਰਾਣਾ)–ਦੀਵਾਲੀ ਤੋਂ ਪਹਿਲਾਂ ਪਟਾਕਾ ਮਾਰਕੀਟ ਲਾਉਣ ਲਈ ਜਗ੍ਹਾ ਦੀ ਭਾਲ ਲਗਾਤਾਰ ਪ੍ਰਸ਼ਾਸਨ ਅਤੇ ਪਟਾਕਾ ਕਾਰੋਬਾਰੀਆਂ ਲਈ ਚੁਣੌਤੀ ਬਣੀ ਹੋਈ ਹੈ। ਸਾਲਾਂ ਤੋਂ ਪਟਾਕਾ ਮਾਰਕੀਟ ਦਾ ਆਯੋਜਨ ਬਰਲਟਨ ਪਾਰਕ ਦੀ ਖੁੱਲ੍ਹੀ ਗਰਾਊਂਡ ਵਿਚ ਹੁੰਦਾ ਆ ਰਿਹਾ ਸੀ ਪਰ ਉਥੇ ਹੁਣ ਸਪੋਰਟਸ ਹੱਬ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਦੁਕਾਨਾਂ ਲਈ ਜਗ੍ਹਾ ਮੁਹੱਈਆ ਨਹੀਂ ਹੋ ਪਾ ਰਹੀ।
ਇਹ ਵੀ ਪੜ੍ਹੋ: ਹੋ ਜਾਓ ਸਾਵਧਾਨ! ਪੰਜਾਬ 'ਚ ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਪਟਾਕਾ ਮਾਰਕਿਟ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਥਾਵਾਂ ਦੀ ਚੋਣ ਕਰਕੇ ਮਨਜ਼ੂਰੀ ਵੀ ਦਿੱਤੀ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰ ਕੇ ਉਹ ਥਾਂ ਰੱਦ ਹੁੰਦੀ ਗਈ। ਹਾਲ ਹੀ ਵਿਚ ਨਗਰ ਨਿਗਮ ਨੇ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਾਉਣ ਲਈ ਐੱਨ. ਓ. ਸੀ. ਵੀ ਜਾਰੀ ਕਰ ਦਿੱਤੀ ਪਰ ਉਦਯੋਗਪਤੀਆਂ ਦੇ ਵਿਰੋਧ ਅਤੇ ਪੀ. ਐੱਸ. ਆਈ. ਈ. ਸੀ. ਦੇ ਇਤਰਾਜ਼ ਤੋਂ ਬਾਅਦ ਇਸ ਥਾਂ ਨੂੰ ਵੀ ਕੈਂਸਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
ਹੁਣ ਪਟਾਕਾ ਵਿਕ੍ਰੇਤਾਵਾਂ ਦੇ ਸੰਗਠਨ ਆਪਣੀਆਂ ਨਜ਼ਰਾਂ ਪਿੰਡ ਚੋਹਕਾਂ ਦੀ ਜ਼ਮੀਨ ’ਤੇ ਲਾਈ ਬੈਠੇ ਹਨ। ਰਾਮਾ ਮੰਡੀ ਇਲਾਕੇ ਵਿਚ ਸਥਿਤ ਇਸ ਪਿੰਡ ਵਿਚ ਨਗਰ ਨਿਗਮ ਦੀ ਲੱਗਭਗ 8 ਏਕੜ ਖਾਲੀ ਜ਼ਮੀਨ ਮੁਹੱਈਆ ਹੈ। ਪਹਿਲਾਂ ਵੀ ਇਸ ਥਾਂ ’ਤੇ ਵਿਚਾਰ ਕੀਤਾ ਗਿਆ ਸੀ ਪਰ ਤੰਗ ਰਸਤਿਆਂ ਕਾਰਨ ਸਮੱਸਿਆ ਆ ਗਈ ਸੀ। ਪਟਾਕਾ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਇਸ ਵਾਰ ਚੋਹਕਾਂ ਸਾਈਟ ’ਤੇ ਪ੍ਰਸ਼ਾਸਨ ਗੰਭੀਰਤਾ ਨਾਲ ਵਿਚਾਰ ਕਰੇ ਤਾਂ ਕਿ ਦੀਵਾਲੀ ਤੋਂ ਪਹਿਲਾਂ ਕਾਰੋਬਾਰੀਆਂ ਨੂੰ ਪੱਕੀ ਥਾਂ ਮਿਲ ਸਕੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਟਾਕਾ ਮਾਰਕੀਟ ਦਾ ਸੁਚਾਰੂ ਆਯੋਜਨ ਹੋ ਸਕੇ।
ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋ ਜਾਓ ਸਾਵਧਾਨ! ਪੰਜਾਬ 'ਚ ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
NEXT STORY