ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ ਵੀ.ਕੇ. ਸਕਸੈਨਾ 'ਤੇ ਬੁੱਧਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਅਪਰਾਧੀ 'ਬੇਖੌਫ਼' ਹਨ ਅਤੇ ਲੋਕਾਂ ਦਾ ਪੁਲਸ ਤੋਂ ਭਰੋਸਾ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਰਾਜਨੀਤੀ ਕਰਨ ਦੀ ਬਜਾਏ ਆਪਣੇ ਸੰਵਿਧਾਨਕ ਕਰਤੱਵ ਪੂਰਾ ਕਰਨ। ਸਕਸੈਨਾ ਨੇ ਪਿਛਲੇ ਸਾਲ ਮਈ 'ਚ ਰਾਜਪਾਲ ਅਹੁਦੇ ਦਾ ਕੰਮ ਸੰਭਾਲਣ ਦੇ ਬਾਅਦ ਤੋਂ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਉਨ੍ਹਾਂ ਵਿਚਾਲੇ ਸ਼ਾਸਨ ਅਤੇ ਫ਼ੈਸਲੇ ਕਰਨ ਨਾਲ ਸੰਬੰਧਤ ਕਈ ਮੁੱਦਿਆਂ ਨੂੰ ਲੈ ਕੇ ਗਤੀਰੋਧ ਜਾਰੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ,''ਦਿੱਲੀ 'ਚ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਆ ਰਹੀਆਂ ਹਨ। ਅਪਰਾਧੀ ਬੇਖੌਫ਼ ਹਨ, ਜਨਤਾ ਦਾ ਪੁਲਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਉੱਪ ਰਾਜਪਾਲ ਸਾਹਿਬ, ਸਮਾਂ ਕੱਢ ਕੇ ਦੇਖੋ ਕਿ ਜਨਤਾ ਕਿੰਨੀ ਡਰੀ ਹੋਈ ਹੈ। ਜਨਤਾ ਰਾਜਨੀਤੀ ਨਹੀਂ ਸਗੋਂ ਕੰਮ ਚਾਹੁੰਦੀ ਹੈ, ਸੁਰੱਖਿਆ ਚਾਹੁੰਦੀ ਹੈ। ਰਾਜਨੀਤੀ ਕਰਨ ਦੀ ਬਜਾਏ ਉਹ ਕੰਮ ਕਰੋ, ਜੋ ਸੰਵਿਧਾਨ ਨੇ ਤੁਹਾਨੂੰ ਸੌਂਪਿਆ ਹੈ।'' ਉੱਪ ਰਾਜਪਾਲ ਦੇ ਦਫ਼ਤਰ ਵਲੋਂ ਤੁਰੰਤ ਇਸ ਸੰਬੰਧ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਓਡੀਸ਼ਾ ਰੇਲ ਹਾਦਸਾ: ਜਿਊਂਦੇ ਪਤੀ ਨੂੰ ਮ੍ਰਿਤਕ ਦੱਸ ਮੁਆਵਜ਼ਾ ਲੈਣਾ ਚਾਹੁੰਦੀ ਸੀ ਔਰਤ
NEXT STORY