ਨਵੀਂ ਦਿੱਲੀ- ਪੰਜਾਬ ਵਿਧਾਨ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਧੀ ਵੀ ਪ੍ਰਚਾਰ ਕਰਨਗੀਆਂ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਕੇਜਰੀਵਾਲ ਦੋਵੇਂ ਧੁਰੀ ਸੀਟ ਤੋਂ 'ਆਪ' ਉਮੀਦਵਾਰ ਅਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਲਈ ਪ੍ਰਚਾਰ ਕਰਨਗੀਆਂ। ਧੁਰੀ 'ਚ 11 ਫਰਵਰੀ ਨੂੰ ਭਗਵੰਤ ਮਾਨ ਦੀ ਜਨ ਸਭਾ ਹੋਣ ਜਾ ਰਹੀ ਹੈ। ਇਸ 'ਚ ਕੇਜਰੀਵਾਲ ਦੀ ਪਤਨੀ ਔਰਤਾਂ ਨਾਲ ਗੱਲਬਾਤ ਕਰੇਗੀ ਅਤੇ 'ਆਪ' ਨੂੰ ਸਮਰਥਨ ਦੇਣ ਦੀ ਅਪੀਲ ਕਰੇਗੀ। ਇਸ ਜਨ ਸਭਾ ਨੂੰ ਲੈ ਕੇ ਆਮ ਆਦਮੀ ਪਾਰਟੀ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਸੁਨੀਤਾ ਕੇਜਰੀਵਾਲ ਅਤੇ ਹਰਸ਼ਿਤਾ ਨੂੰ ਹੋਰ ਸੀਟਾਂ 'ਤੇ ਵੀ ਗੱਲਬਾਤ ਲਈ ਭੇਜਿਆ ਜਾ ਸਕਦਾ ਹੈ।
ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਟਵੀਟ ਕਰ ਕੇ ਕਿਹਾ,''ਕੱਲ ਬੇਟੀ ਨਾਲ ਆਪਣੇ ਦਿਓਰ ਭਗਵੰਤ ਮਾਨ ਲਈ ਵੋਟ ਮੰਗਣ ਧੁਰੀ ਜਾ ਰਹੀ ਹਾਂ।'' ਦੱਸਣਯੋਗ ਹੈ ਕਿ ਧੁਰੀ ਵਿਧਾਨ ਸਭਾ ਖੇਤਰ 'ਚ ਜ਼ਿਆਦਾਤਰ ਪਿੰਡ ਹਨ। ਧੁਰੀ ਵਿਧਾਨ ਸਭਾ ਖੇਤਰ 'ਚ ਕਿਸਾਨ ਅੰਦੋਲਨ ਬੇਹੱਦ ਵੱਡਾ ਮੁੱਦਾ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਲੜਾਈ 'ਚ ਹਿੱਸਾ ਲਿਆ ਸੀ। ਇਸ ਖੇਤਰ 'ਚ ਕੁੱਲ 1,64,322 ਵੋਟਰ ਭਗਵੰਤ ਮਾਨ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੇਂਦਰੀ ਯੋਜਨਾਵਾਂ ਦਾ ਪੈਸਾ ਹੁਣ ਸਿੱਧਾ ਸੂਬਿਆਂ ਦੇ ਖਾਤਿਆਂ ’ਚ ਟਰਾਂਸਫਰ ਕਰੇਗੀ ਕੇਂਦਰ ਸਰਕਾਰ
NEXT STORY