ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ 11 ਜਨਵਰੀ ਨੂੰ ਗੋਆ ਦੀ 2 ਦਿਨਾ ਯਾਤਰਾ 'ਤੇ ਜਾਣਗੇ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 'ਆਪ' ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਆਪਣੀ ਯਾਤਰਾ ਦੌਰਾਨ ਪਾਰਟੀ ਵਰਕਰਾਂ ਨਾਲ ਬੈਠਕ ਵੀ ਕਰਨਗੇ।
ਇਹ ਵੀ ਪੜ੍ਹੋ : ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ
ਇਕ ਸੂਤਰ ਨੇ ਕਿਹਾ,''ਗੋਆ ਦੀ 2 ਦਿਨਾ ਯਾਤਰਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਹੈ। ਉਹ ਪਾਰਟੀ ਵਰਕਰਾਂ ਨਾਲ ਗੱਲਬਾਤ ਵੀ ਕਰਨਗੇ।'' ਕੇਜਰੀਵਾਲ 7 ਅਤੇ 8 ਜਨਵਰੀ ਨੂੰ ਗੁਜਰਾਤ 'ਚ ਸਨ, ਇਸ ਦੌਰਾਨ ਉਨ੍ਹਾਂ ਨੇ ਜਨ ਸਭਾਵਾਂ ਕੀਤੀਆਂ ਅਤੇ ਜੇਲ੍ਹ 'ਚ ਬੰਦ ਪਾਰਟੀ ਨੇਤਾ ਚੈਤਰ ਵਸਾਵਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਸਾਵਾ ਨੂੰ ਭਰੂਚ ਵਿਧਾਨ ਸਭਾ ਖੇਤਰ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਭਾਜਪਾ ਕਰ ਰਹੀ ਹੈ ‘ਨੌਟੰਕੀ’: ਮਮਤਾ ਬੈਨਰਜੀ
NEXT STORY