ਜੈਨਗਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ 'ਨੌਟੰਕੀ' ਕਰ ਰਹੀ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਕਿਹਾ ਕਿ ਮੈਂ ਅਜਿਹੇ ਜਸ਼ਨਾਂ ਦਾ ਸਮਰਥਨ ਨਹੀਂ ਕਰਦੀ, ਜਿਸ 'ਚ ਦੂਜੇ ਭਾਈਚਾਰਿਆਂ ਨੂੰ ਵੱਖ ਰੱਖਿਆ ਜਾਵੇ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਜੈਨਗਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ ਲੋਕਾਂ ਨੂੰ ਧਾਰਮਿਕ ਆਧਾਰ 'ਤੇ ਵੰਡਣ 'ਚ ਵਿਸ਼ਵਾਸ ਨਹੀਂ ਰੱਖਦੀ।
ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ
ਮਮਤਾ ਨੇ ਕਿਹਾ ਕਿ ਮੈਂ ਉਨ੍ਹਾਂ ਤਿਉਹਾਰਾਂ 'ਚ ਵਿਸ਼ਵਾਸ ਕਰਦੀ ਹਾਂ ਜੋ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕਠੇ ਲੈ ਕੇ ਚੱਲਦੇ ਹਨ ਅਤੇ ਏਕਤਾ ਦੀ ਗੱਲ ਕਰਦੇ ਹਨ। ਭਾਜਪਾ ਅਦਾਲਤ ਦੇ ਨਿਰਦੇਸ਼ਾਂ 'ਤੇ ਇਹ (ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ) ਕਰ ਰਹੀ ਹੈ ਪਰ ਇਕ ਨੌਟੰਕੀ ਦੇ ਤੌਰ 'ਤੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਯੁੱਧਿਆ ਵਿਚ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋਵੇਗਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ 6,000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਇਡਾ ਦੀ ਗਲੀ-ਗਲੀ 'ਚ ਲੱਗੇ ਬਿੱਲੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ
NEXT STORY