ਕਾਸਰਗੋਡ (ਭਾਸ਼ਾ)- ਕੇਰਲ ਦੇ ਸੁਦੂਰ ਉੱਤਰੀ ਕਾਸਾਰਗੋਡ ਜ਼ਿਲ੍ਹੇ 'ਚ 'ਗੂਗਲ ਮੈਪਸ' ਦੀ ਵਰਤੋਂ ਕਰਕੇ ਹਸਪਤਾਲ ਜਾਣ ਦਾ ਰਸਤਾ ਲੱਭ ਰਹੇ 2 ਨੌਜਵਾਨਾਂ ਦੀ ਕਾਰ ਨਦੀ 'ਚ ਡੁੱਬ ਗਈ ਪਰ ਗੱਡੀ ਦੇ ਇਕ ਦਰੱਖਤ ਨਾਲ ਫਸ ਜਾਣ ਕਾਰਨ ਉਨ੍ਹਾਂ ਨੂੰ ਚਮਤਕਾਰੀ ਰੂਪ ਨਾਲ ਬਚਾ ਲਿਆ ਗਿਆ। ਐਤਵਾਰ ਨੂੰ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਇਸ ਵੀਡੀਓ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਲਾਂਚੀ 'ਚ ਨਦੀ 'ਚੋਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਨਜ਼ਰ ਆ ਰਹੇ ਹਨ। ਜਦੋਂ ਉਨ੍ਹਾਂ ਦੀ ਕਾਰ ਪਾਣੀ ਦੇ ਤੇਜ਼ ਵਹਾਅ 'ਚ ਵਹਿ ਕੇ ਇਕ ਦਰੱਖਤ 'ਚ ਫਸ ਗਈ ਤਾਂ ਉਹ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲ ਕੇ ਫਾਇਰ ਫਾਈਟਰਜ਼ ਨੂੰ ਆਪਣੀ ਸਥਿਤੀ (ਲੋਕੇਸ਼ਨ) ਤੋਂ ਜਾਣੂ ਕਰਵਾਇਆ। ਬਾਅਦ 'ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਵਿਅਕਤੀਆਂ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ। ਛੁਡਾਏ ਗਏ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਆਂਢੀ ਰਾਜ ਕਰਨਾਟਕ ਦੇ ਇਕ ਹਸਪਤਾਲ ਜਾ ਰਹੇ ਸਨ, ਜਿਸ ਲਈ ਉਹ 'ਗੂਗਲ ਮੈਪਸ' ਦੀ ਵਰਤੋਂ ਕਰ ਕੇ ਅੱਗੇ ਵੱਧ ਰਹੇ ਸਨ।
ਨੌਜਵਾਨਾਂ 'ਚੋਂ ਇਕ ਅਬਦੁਲ ਰਸ਼ੀਦ ਨੇ ਦੱਸਿਆ ਕਿ 'ਗੂਗਲ ਮੈਪਸ' ਤੋਂ ਉਸ ਨੂੰ ਅੱਗੇ ਇਕ ਤੰਗ ਸੜਕ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਹ ਆਪਣੀ ਕਾਰ ਲੈ ਕੇ ਗਏ। ਗੂਗਲ ਮੈਪਸ ਇਕ ਵੈੱਬ ਸੇਵਾ ਹੈ, ਜੋ ਦੁਨੀਆ ਭਰ ਦੇ ਭੂਗੋਲਿਕ ਖੇਤਰਾਂ ਅਤੇ ਸਥਾਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਰਵਾਇਤੀ ਗਲੀ ਦੇ ਨਕਸ਼ਿਆਂ ਤੋਂ ਇਲਾਵਾ, ਗੂਗਲ ਮੈਪਸ ਕਈ ਸਥਾਨਾਂ ਦੇ ਹਵਾਈ ਅਤੇ ਸੈਟੇਲਾਈਟ ਦ੍ਰਿਸ਼ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਕ ਟੀਵੀ ਚੈਨਲ ਨੂੰ ਕਿਹਾ,''ਵਾਹਨ ਦੀ ਹੈੱਡਲਾਈਟ ਦੀ ਮਦਦ ਨਾਲ, ਅਸੀਂ ਮਹਿਸੂਸ ਕੀਤਾ ਕਿ ਸਾਡੇ ਸਾਹਮਣੇ ਕੁਝ ਪਾਣੀ ਹੈ ਪਰ ਅਸੀਂ ਇਹ ਨਹੀਂ ਦੇਖ ਸਕੇ ਦੋਵੇਂ ਪਾਸੇ ਨਦੀ ਸੀ ਅਤੇ ਵਿਚਕਾਰ ਇਕ ਪੁਲ ਸੀ।" ਕਾਰ ਅਚਾਨਕ ਪਾਣੀ ਦੇ ਤੇਜ਼ ਵਹਾਅ 'ਚ ਵਹਿਣ ਲੱਗੀ ਅਤੇ ਬਾਅਦ 'ਚ ਨਦੀ ਕੰਢੇ ਇਕ ਦਰੱਖਤ 'ਚ ਜਾ ਕੇ ਫਸ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਗਿਆਨੀਆਂ ਨੇ ਐਪੀਜੀਨੋਮ ਐਡੀਟਰ ਤੋਂ ਵੱਧ ਜਾਨਲੇਵਾ ਪ੍ਰਿਯਨ ਰੋਗ ਦਾ ਇਲਾਜ ਲੱਭਿਆ
NEXT STORY