ਨੈਸ਼ਨਲ ਡੈਸਕ- ਕੇਰਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਲੋਕਤੰਤਰੀ ਮੋਰਚੇ (UDF) ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸੱਤਾ ਵਿੱਚ ਵਾਪਸੀ ਕੀਤੀ ਹੈ। 140 ਮੈਂਬਰੀ ਵਿਧਾਨ ਸਭਾ ਵਿੱਚ ਯੂਡੀਐੱਫ ਨੇ 102 ਸੀਟਾਂ 'ਤੇ ਕਬਜ਼ਾ ਕੀਤਾ ਹੈ, ਜੋ ਕਿ ਗਠਜੋੜ ਲਈ ਇੱਕ ਨਿਰਣਾਇਕ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਜਿੱਤ ਵਿੱਚ ਕਾਂਗਰਸ ਪਾਰਟੀ ਨੇ ਇਕੱਲਿਆਂ ਹੀ 63 ਸੀਟਾਂ ਜਿੱਤੀਆਂ ਹਨ। ਗਠਜੋੜ ਦੇ ਹੋਰ ਸਹਿਯੋਗੀਆਂ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 22 ਸੀਟਾਂ ਦਾ ਯੋਗਦਾਨ ਪਾਇਆ, ਜਦਕਿ ਕੇਰਲ ਕਾਂਗਰਸ ਦੇ ਵੱਖ-ਵੱਖ ਗੁੱਟਾਂ, ਆਰਐੱਸਪੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਸੀਟਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਕੀਤੀ।
ਸੱਤਾਧਾਰੀ ਐੱਲਡੀਐੱਫ ਦੀ ਕਰਾਰੀ ਹਾਰ
ਦੂਜੇ ਪਾਸੇ, ਸੱਤਾਧਾਰੀ ਵਾਮ ਲੋਕਤੰਤਰੀ ਮੋਰਚੇ (LDF) ਦੇ ਪ੍ਰਦਰਸ਼ਨ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਐੱਲਡੀਐੱਫ ਨੂੰ ਸਿਰਫ਼ 35 ਸੀਟਾਂ ਹੀ ਮਿਲੀਆਂ ਹਨ। ਮਾਰਕਸਵਾਦੀ ਕਮਿਊਨਿਸਟ ਪਾਰਟੀ (CPIM) ਨੇ 26 ਸੀਟਾਂ ਅਤੇ ਭਾਕਪਾ (CPI) ਨੇ 8 ਸੀਟਾਂ ਹਾਸਲ ਕੀਤੀਆਂ, ਜਦਕਿ ਗਠਜੋੜ ਦੇ ਕਈ ਛੋਟੇ ਸਹਿਯੋਗੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੇ ਜਿੱਤੀਆਂ 3 ਸੀਟਾਂ
ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (NDA) ਨੇ ਵੀ ਇਸ ਵਾਰ ਰਾਜ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ ਅਤੇ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ 'ਚੋਂ ਨੇਮੋਮ ਸੀਟ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਚੰਦਰਸ਼ੇਖਰ ਨੇ ਜਿੱਤ ਪ੍ਰਾਪਤ ਕਰਕੇ ਰਾਜਧਾਨੀ ਖੇਤਰ ਵਿੱਚ ਪਾਰਟੀ ਦੀ ਪਕੜ ਮਜ਼ਬੂਤ ਕੀਤੀ। ਚਥੰਨੂਰ ਸੀਟ ਤੋਂ ਐੱਨਡੀਏ ਉਮੀਦਵਾਰ ਬੀ.ਬੀ. ਗੋਪਾਕੁਮਾਰ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਜਿੱਤ ਹਾਸਲ ਕੀਤੀ। ਇਸਤੋਂ ਇਲਾਵਾ ਕਜ਼ਾਕੋੱਟਮ ਸੀਟ ਤੋਂ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵੀ. ਮੁਰਲੀਧਰਨ ਇੱਕ ਮਹੱਤਵਪੂਰਨ ਜਿੱਤ ਦਰਜ ਕਰਨ ਵਿੱਚ ਸਫਲ ਰਹੇ।
ਪੁਡੂਚੇਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਗਠਜੋੜ ਦੀ ਵੱਡੀ ਜਿੱਤ
NEXT STORY