ਨਵੀਂ ਦਿੱਲੀ- ਇਟਲੀ 'ਚ ਹੋਏ G7 ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਚਰਚਾ ਵਿਚ ਰਹੀ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਤੋਂ ਲੈ ਕੇ ਕਈ ਗਲੋਬਲ ਨੇਤਾਵਾਂ ਨਾਲ ਉਨ੍ਹਾਂ ਦੀ ਮੁਲਾਕਾਤ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਪਰ ਪੋਪ ਫਰਾਂਸਿਸ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਨੂੰ ਲੈ ਕੇ ਕਾਂਗਰਸ ਵਿਵਾਦਾਂ 'ਚ ਘਿਰ ਗਈ। G7 ਸਿਖਰ ਸੰਮੇਲਨ 'ਚ ਪੋਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੀ ਤਸਵੀਰ ਵਾਇਰਲ ਹੋ ਗਈ। ਜਿਸ ਤੋਂ ਬਾਅਦ ਕਾਂਗਰਸ ਦੀ ਕੇਰਲ ਇਕਾਈ ਨੇ ਤੰਜ਼ ਕੱਸਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਆਖ਼ਰਕਾਰ 'ਪੋਪ ਨੂੰ ਭਗਵਾਨ ਨਾਲ ਮਿਲਣ ਦਾ ਮੌਕਾ ਮਿਲਿਆ'। ਕਾਂਗਰਸ ਨੂੰ ਇਹ ਮਜ਼ਾਕ ਭਾਰੀ ਪੈ ਗਿਆ ਤਾਂ ਉਸ ਨੇ ਪੋਪ ਤੋਂ ਮੁਆਫ਼ੀ ਮੰਗੀ ਹੈ।
ਹਾਲਾਂਕਿ ਇਸ ਪੋਸਟ 'ਤੇ ਵਿਵਾਦ ਵੱਧਣ ਮਗਰੋਂ ਕਾਂਗਰਸ ਨੇ ਇਸ ਨੂੰ ਸੋਸ਼ਲ ਮੀਡੀਆ ਤੋਂ ਹਟਾ ਲਿਆ ਹੈ। ਭਾਜਪਾ ਆਈ. ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਯ ਨੇ ਕਿਹਾ ਕਿ ਹਿੰਦੂਆਂ ਦਾ ਮਾਖੌਲ ਉਡਾਉਣ ਅਤੇ ਉਨ੍ਹਾਂ ਦੇ ਧਰਮ ਦਾ ਅਪਮਾਨ ਕਰਨ ਮਗਰੋਂ ਕਾਂਗਰਸ ਦਾ ਇਸਲਾਮਿਕ-ਮਾਕਸਵਾਦੀ ਧੜਾ ਹੁਣ ਈਸਾਈਆਂ ਦਾ ਅਪਮਾਨ ਕਰ ਰਿਹਾ ਹੈ। ਉਹ ਵੀ ਉਦੋਂ ਜਦੋਂ ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਖ਼ੁਦ ਇਕ ਕੈਥੋਲਿਕ ਹੈ, ਉਨ੍ਹਾਂ ਨੂੰ ਈਸਾਈਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਲਗਾਤਾਰ ਤੀਜੀ ਵਾਰ ਵਾਂਗਡੋਰ ਸੰਭਾਲਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਿਦੇਸ਼ ਯਾਤਰਾ ਲਈ ਇਟਲੀ ਦਾ ਦੌਰਾ ਕੀਤਾ ਸੀ। G7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਸੱਦੇ 'ਤੇ ਗਏ। ਇੱਥੇ ਉਨ੍ਹਾਂ ਨੇ ਦੁਨੀਆ ਭਰ ਦੇ ਰਾਸ਼ਟਰ ਮੁਖੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ। ਇਸੇ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦਿਆਂ ਕੇਰਲ ਕਾਂਗਰਸ ਨੇ ਤੰਜ਼ ਕੱਸਿਆ ਸੀ।
'ਆਪ' ਨੇਤਾ ਸੰਜੇ ਸਿੰਘ ਨੇ ਲਾਇਆ ਦੋਸ਼, ਕਿਹਾ-ਦਿੱਲੀ ਦਾ ਪਾਣੀ ਸੰਕਟ ਭਾਜਪਾ ਦੀ ਦੇਣ
NEXT STORY