ਕੇਰਲ- ਆਪਣੇ ਪ੍ਰੇਮੀ ਨੂੰ ਕਾੜੇ 'ਚ ਜ਼ਹਿਰ ਮਿਲਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਪ੍ਰੇਮਿਕਾ ਨੂੰ ਕੇਰਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਦਰਅਸਲ ਇਸਤਗਾਸਾ ਪੱਖ ਨੇ ਸਜ਼ਾ-ਏ-ਮੌਤ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਕੁੜੀ ਨੇ ਆਪਣੇ ਪ੍ਰੇਮੀ ਦੇ ਸਾਹਮਣੇ ਪ੍ਰੇਮ ਪ੍ਰਸੰਗ ਦਾ ਵਿਖਾਵਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਾਜ਼ਿਸ਼ ਵਿਚ ਉਸ ਦੇ ਚਾਚਾ ਨੇ ਵੀ ਉਸ ਦਾ ਸਾਥ ਦਿੱਤਾ ਸੀ।
ਇਹ ਵੀ ਪੜ੍ਹੋ- ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਨੂੰ ਫਾਂਸੀ ਜਾਂ ਉਮਰ ਕੈਦ, ਫ਼ੈਸਲਾ ਅੱਜ
ਓਧਰ ਗ੍ਰੀਸ਼ਮਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ। ਉਹ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਹਾਲਾਂਕਿ ਜਾਂਚ ਅਧਿਕਾਰੀ ਨੇ ਕਿਹਾ ਕਿ ਸ਼ੇਰੋਨ ਵਲੋਂ ਗ੍ਰੀਸ਼ਮਾ ਨੂੰ ਬਲੈਕਮੇਲ ਕਰਨ ਦੇ ਕੋਈ ਸਬੂਤ ਨਹੀਂ ਮਿਲੇ ਹਨ। ਤਿਰੂਵਨੰਤਪੁਰਮ ਦੀ ਨੇਯਾਤਿਨਕਾਰਾ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਇਸ ਮਾਮਲੇ ਵਿਚ ਦੋਸ਼ੀ ਗ੍ਰੀਸ਼ਮਾ ਦੀ ਮਾਂ ਨੂੰ ਬਰੀ ਕਰ ਦਿੱਤਾ ਸੀ। ਗ੍ਰੀਸ਼ਮਾ ਨੂੰ IPC ਦੀ ਧਾਰਾ 302, 201 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ- ਹੁਣ 260 ਸਰਕਾਰੀ ਸਕੂਲਾਂ ਨੂੰ ਲੱਗ ਗਏ ਤਾਲੇ, ਜਾਣੋ ਕੀ ਹੈ ਵਜ੍ਹਾ
ਕੀ ਹੈ ਪੂਰਾ ਮਾਮਲਾ?
ਇਸਤਗਾਸਾ ਪੱਖ ਮੁਤਾਬਕ ਗ੍ਰੀਸ਼ਮਾ ਨੇ ਆਪਣੇ ਪ੍ਰੇਮੀ ਸ਼ੇਰੋਨ ਰਾਜ਼ ਨੂੰ 14 ਅਕਤੂਬਰ 2022 ਨੂੰ ਕੰਨਿਆਕੁਮਾਰੀ ਵਿਚ ਸਥਿਤ ਆਪਣੇ ਘਰ ਬੁਲਾਇਆ ਸੀ। ਸ਼ੇਰੋਨ ਕੇਰਲ ਦੇ ਤਿਰੂਵਨੰਤਪੁਰਮ ਦਾ ਵਸਨੀਕ ਸੀ। ਇਸ ਦੌਰਾਨ ਗ੍ਰੀਸ਼ਮਾ ਨੇ ਸ਼ੇਰੋਨ ਨੂੰ ਆਯੁਰਵੈਦਿਕ ਕਾੜੇ ਵਿਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਗ੍ਰੀਸ਼ਮਾ ਅਤੇ ਸ਼ੇਰੋਨ ਵਿਚਾਲੇ ਪ੍ਰੇਮ ਸਬੰਧ ਸਨ ਪਰ ਗ੍ਰੀਸ਼ਮਾ ਦਾ ਵਿਆਹ ਤੈਅ ਹੋ ਗਿਆ ਸੀ ਅਤੇ ਉਹ ਸ਼ੇਰੋਨ ਤੋਂ ਪਿੱਛਾ ਛੁਡਵਾਉਣਾ ਚਾਹੁੰਦੀ ਸੀ। ਦਾਅਵਾ ਹੈ ਕਿ ਸ਼ੇਰੋਨ, ਗ੍ਰੀਸ਼ਮਾ ਨੂੰ ਛੱਡਣ ਲਈ ਤਿਆਰ ਨਹੀਂ ਸੀ ਅਤੇ ਉਸ ਦੀਆਂ ਨਿੱਜੀ ਤਸਵੀਰਾਂ ਜ਼ਰੀਏ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਇਹ ਹੀ ਵਜ੍ਹਾ ਸੀ ਕਿ ਗ੍ਰੀਸ਼ਮਾ ਨੇ ਸ਼ੇਰੋਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਜ਼ਹਿਰ ਦੇ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਨੌਕਰੀ ਕਰਦੇ ਨੌਜਵਾਨ ਨੇ ਆਪਣੇ ਵਿਆਹ 'ਚ ਲਿਆ ਅਜਿਹਾ ਫ਼ੈਸਲਾ, ਹੋ ਰਹੀਆਂ ਤਾਰੀਫ਼ਾਂ
NEXT STORY