ਜੈਪੁਰ- ਸਿੱਖਿਆ ਦੇ ਖੇਤਰ 'ਚ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਭਜਨ ਲਾਲ ਸਰਕਾਰ ਵਲੋਂ ਹੁਣ 260 ਸੈਕੰਡਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਕੰਡਰੀ ਸਿੱਖਿਆ ਦੇ ਡਾਇਰੈਕਟਰ ਆਸ਼ੀਸ਼ ਮੋਦੀ ਨੇ ਵੀਰਵਾਰ ਦੇਰ ਰਾਤ ਸੂਬੇ ਭਰ ਦੇ 260 ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ। ਸਰਕਾਰ ਵਲੋਂ ਕਰੀਬ 10 ਦਿਨ ਪਹਿਲਾਂ ਵੀ 190 ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ ਗਏ ਸਨ। ਰਾਜਸਥਾਨ ਦੀ ਭਜਨ ਲਾਲ ਸਰਕਾਰ ਵਲੋਂ 450 ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ
260 ਸੈਕੰਡਰੀ ਸਕੂਲਾਂ ਨੂੰ ਲੱਗੇ ਤਾਲੇ
ਸੈਕੰਡਰੀ ਸਿੱਖਿਆ ਦੇ ਡਾਇਰੈਕਟਰ ਆਸ਼ੀਸ਼ ਮੋਦੀ ਨੇ ਪ੍ਰਦੇਸ਼ ਭਰ ਵਿਚ 260 ਸਰਕਾਰੀ ਸਕੂਲਾਂ ਨੂੰ ਬੰਦ ਹੋਣ ਦਾ ਆਦੇਸ਼ ਕੱਢਿਆ ਸੀ, ਹਾਲਾਂਕਿ ਅੰਗੇਰਜ਼ੀ ਮੀਡੀਆ ਦੇ ਸਕੂਲ ਬੰਦ ਨਹੀਂ ਕੀਤੇ ਗਏ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੰਦ ਹੋਣ ਵਾਲੇ ਸਾਰੇ ਸਕੂਲ ਹਿੰਦੀ ਮੀਡੀਅਮ ਦੇ ਹੀ ਹਨ। ਇਨ੍ਹਾਂ ਸਕੂਲਾਂ ਵਿਚੋਂ ਬੀਕਾਨੇਰ 'ਚ ਭਾਜਪਾ ਵਿਧਾਇਕ ਅੰਸ਼ੁਮਨ ਸਿੰਘ ਭਾਟੀ ਦੇ ਘਰ ਨੇੜੇ ਸਥਿਤ ਇਕ ਗਰਲਜ਼ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਸਕੂਲ ਇਕ ਹੀ ਕੰਪਲੈਕਸ ਵਿਚ ਦੋ ਸਕੂਲਾਂ ਦਾ ਸੰਚਾਲਨ ਕਰ ਰਿਹਾ ਸੀ, ਜਿਸ ਨੂੰ ਬੰਦ ਕਰ ਕੇ ਬੁਆਏਜ਼ ਸਕੂਲ ਵਿਚ ਮਰਜ਼ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਦੇ ਵਿਰੋਧ ਵਿਚ ਸਥਾਨਕ ਲੋਕਾਂ ਨੇ ਆਵਾਜ਼ ਚੁੱਕੀ ਹੈ, ਕਿਉਂਕਿ ਇਸ ਸਕੂਲ ਵਿਚ ਕਰੀਬ 300 ਵਿਦਿਆਰਥਣਾਂ ਪੜ੍ਹਾਈ ਕਰ ਰਹੀਆਂ ਸਨ।
ਇਹ ਵੀ ਪੜ੍ਹੋ- ਇੰਨੀ ਤਾਰੀਖ਼ ਤੱਕ ਬੰਦ ਰਹਿਣਗੇ ਸਕੂਲ; ਜਾਰੀ ਹੋਏ ਹੁਕਮ, ਬੱਚਿਆਂ ਦੀਆਂ ਮੌਜਾਂ
14 ਸੀਨੀਅਰ ਸੈਕੰਡਰੀ ਸਕੂਲ ਵੀ ਬੰਦ
ਬੰਦ ਕੀਤੇ ਗਏ 260 ਸਕੂਲਾਂ ਵਿਚੋਂ 14 ਸੀਨੀਅਰ ਸੈਕੰਡਰੀ ਸਕੂਲ ਵੀ ਹਨ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਬਿਲਕੁੱਲ ਘੱਟ ਸੀ। ਲਿਹਾਜ਼ਾ ਇਨ੍ਹਾਂ ਸਕੂਲਾਂ ਨੂੰ ਬੰਦ ਕਰ ਕੇ ਨੇੜੇ ਦੇ ਦੂਜੇ ਸਕੂਲਾਂ 'ਚ ਮਰਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਜੈਪੁਰ, ਅਜਮੇਰ, ਪਾਲੀ, ਬੀਕਾਨੇਰ, ਹਨੂੰਮਾਨਗੜ੍ਹ, ਉਦੈਪੁਰ ਅਤੇ ਜੋਧਪੁਰ ਦੇ ਸਕੂਲ ਸ਼ਾਮਲ ਹਨ।
ਇਹ ਵੀ ਪੜ੍ਹੋ- ਬਿਜਲੀ ਹੋਈ ਮਹਿੰਗੀ, ਹੁਣ ਦੇਣੇ ਪੈਣਗੇ ਇੰਨੇ ਰੁਪਏ
ਸਕੂਲ ਬੰਦ ਕਰਨ ਦਾ ਕੀ ਹੈ ਕਾਰਨ?
ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵਿੱਚ ਚੋਣਾਂ ਜਿੱਤਣ ਲਈ ਬਿਨਾਂ ਸੋਚੇ-ਸਮਝੇ ਸਕੂਲ ਖੋਲ੍ਹੇ ਗਏ, ਜਿੱਥੇ ਨਾ ਤਾਂ ਬੱਚੇ ਹਨ ਅਤੇ ਨਾ ਹੀ ਅਧਿਆਪਕ। ਅਜਿਹੇ ਸਕੂਲਾਂ ਵਿੱਚ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਸੀ। ਬੱਚਿਆਂ ਦੀ ਬਿਹਤਰ ਸਿੱਖਿਆ ਲਈ ਕੁਝ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਕੁਝ ਸਕੂਲਾਂ ਨੂੰ ਦੂਜੇ ਸਕੂਲਾਂ ਨਾਲ ਮਿਲਾ ਦਿੱਤਾ ਗਿਆ ਹੈ। ਇੱਕੋ ਕੈਂਪਸ ਵਿੱਚ ਤਿੰਨ-ਤਿੰਨ ਸਕੂਲ ਚੱਲ ਰਹੇ ਸਨ, ਇਸ ਲਈ ਤਿੰਨੋਂ ਸਕੂਲਾਂ ਨੂੰ ਇੱਕ ਵਿੱਚ ਮਿਲਾ ਦਿੱਤਾ ਗਿਆ ਹੈ ਤਾਂ ਜੋ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਅਧਿਆਪਕ ਉਪਲਬਧ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
13 ਕਿਲੋਮੀਟਰ ਦੀ ਦੂਰੀ ਸਿਰਫ਼ 13 ਮਿੰਟ 'ਚ ਕੀਤੀ ਪੂਰੀ, ਹਾਰਟ ਟਰਾਂਸਪਲਾਂਟ ਲਈ ਪਹੁੰਚਾਇਆ ਦਿਲ
NEXT STORY