ਕੋੱਚੀ (ਭਾਸ਼ਾ): ਕੇਰਲ ਦੀ ਇਕ ਨਿੱਜੀ ਮਾਰਕੀਟਿੰਗ ਕੰਪਨੀ 'ਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਬੇਹੱਦ ਮਾੜਾ ਸਲੂਕ ਕਰਨ ਦਾ ਦੋਸ਼ ਲੱਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਕੁੱਤਿਆਂ ਦੀ ਤਰ੍ਹਾਂ ਗੋਡਿਆਂ ਭਾਰ ਚੱਲਣ ਅਤੇ ਫਰਸ਼ 'ਤੇ ਪਏ ਸਿੱਕਿਆਂ ਨੂੰ ਚੱਟਣ ਲਈ ਮਜਬੂਰ ਕਰਨ ਜਿਹੇ ਬੇਹੱਦ ਅਪਮਾਨਜਨਕ ਕੰਮ ਸ਼ਾਮਲ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਥਾਨਕ ਟੈਲੀਵਿਜ਼ਨ ਚੈਨਲਾਂ 'ਤੇ ਦਿਖਾਏ ਗਏ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ਾਂ ਤੋਂ ਬਾਅਦ, ਰਾਜ ਦੇ ਕਿਰਤ ਵਿਭਾਗ ਨੇ ਕੰਮ ਵਾਲੀ ਥਾਂ 'ਤੇ ਕਥਿਤ ਅਣਮਨੁੱਖੀ ਤਸ਼ੱਦਦ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਰਾਜ ਦੇ ਕਿਰਤ ਮੰਤਰੀ ਵੀ. ਸਿਵਨਕੁੱਟੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਜ਼ਿਲ੍ਹਾ ਕਿਰਤ ਅਧਿਕਾਰੀ ਨੂੰ ਘਟਨਾ ਦੀ ਤੁਰੰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਵੀਡੀਓ ਵਿਚ ਕਥਿਤ ਤੌਰ 'ਤੇ ਇਕ ਆਦਮੀ ਨੂੰ ਇਕ ਕਰਮਚਾਰੀ ਨੂੰ ਕੁੱਤੇ ਵਾਂਗ ਬੰਨ੍ਹ ਕੇ ਗੋਡਿਆਂ ਭਾਰ ਫਰਸ਼ 'ਤੇ ਚੱਲਣ ਲਈ ਮਜਬੂਰ ਕਰਦੇ ਦਿਖਾਇਆ ਗਿਆ ਹੈ। ਬਾਅਦ ਵਿਚ, ਕੁਝ ਕਰਮਚਾਰੀਆਂ ਨੇ ਇਕ ਟੀ.ਵੀ. ਚੈਨਲ ਨੂੰ ਦੱਸਿਆ ਕਿ ਜਿਹੜੇ ਲੋਕ Target ਪੂਰੇ ਕਰਨ ਵਿਚ ਅਸਫ਼ਲ ਰਹਿੰਦੇ ਹਨ, ਉਨ੍ਹਾਂ ਨੂੰ ਕੰਪਨੀ ਦੇ ਪ੍ਰਬੰਧਨ ਵੱਲੋਂ ਅਜਿਹੀ ਸਜ਼ਾ ਦਿੱਤੀ ਜਾਂਦੀ ਹੈ। ਪੁਲਸ ਮੁਤਾਬਕ ਇਹ ਘਟਨਾ ਕਥਿਤ ਤੌਰ 'ਤੇ ਕਲੂਰ ਦੀ ਇਕ ਨਿੱਜੀ ਮਾਰਕੀਟਿੰਗ ਕੰਪਨੀ ਨਾਲ ਜੁੜੀ ਹੋਈ ਹੈ ਅਤੇ ਇਹ ਅਪਰਾਧ ਨੇੜਲੇ ਪੇਰੂਮਬਵੂਰ ਵਿਚ ਵਾਪਰਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਕੰਪਨੀ ਦੇ ਮਾਲਕ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਕ ਅਧਿਕਾਰੀ ਨੇ ਕਿਹਾ, "ਹਾਲੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।" ਕਿਰਤ ਮੰਤਰੀ ਸਿਵਨਕੁੱਟੀ ਨੇ ਇਨ੍ਹਾਂ ਦ੍ਰਿਸ਼ਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਕੇਰਲ ਵਰਗੇ ਰਾਜ ਵਿਚ ਇਸ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੀਡੀਆ ਨੂੰ ਦੱਸਿਆ, "ਮੈਂ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜ਼ਿਲ੍ਹਾ ਕਿਰਤ ਅਧਿਕਾਰੀ ਨੂੰ ਜਾਂਚ ਤੋਂ ਬਾਅਦ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।" ਬਾਅਦ ਵਿਚ, ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਾਈ ਕੋਰਟ ਦੇ ਵਕੀਲ ਕੁਲਥੁਰ ਜੈਸਿੰਘ ਦੁਆਰਾ ਦਾਇਰ ਸ਼ਿਕਾਇਤ ਦੇ ਆਧਾਰ 'ਤੇ ਇਸ ਘਟਨਾ ਦਾ ਮਾਮਲਾ ਦਰਜ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕ੍ਰਿਸ਼ਨ ਜੀ ਦੇ ਸਮੇਂ ਵੀ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ, ਦੁਆਪਰ 'ਚ ਇੰਝ ਹੋਈ ਸੀ AI ਦੀ ਵਰਤੋਂ'
NEXT STORY