ਕੋਚੀ (ਵਾਰਤਾ)- ਕੇਰਲ ਹਾਈ ਕੋਰਟ ਨੇ 30 ਹਫ਼ਤੇ ਤੋਂ ਜ਼ਿਆਦਾ ਦੀ ਗਰਭਵਤੀ 10 ਸਾਲਾ ਕੁੜੀ ਦੇ ਤਿਰੁਵਨੰਤਪੁਰਮ ਦੇ ਐੱਸ. ਏ. ਟੀ. ਹਸਪਤਾਲ ’ਚ ਮੈਡੀਕਲ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਜਬਰ-ਜ਼ਿਨਾਹ ਤੋਂ ਬਾਅਦ ਉਨ੍ਹਾਂ ਦੀ ਧੀ ਗਰਭਵਤੀ ਹੋਈ। ਪੀੜਤਾ ਦੀ ਜਾਂਚ ਲਈ ਗਠਿਤ ਮੈਡੀਕਲ ਬੋਰਡ ਨੇ ਰਾਏ ਪ੍ਰਗਟਾਈ ਸੀ ਕਿ ਇਸ ਪ੍ਰਕਿਰਿਆ ਦੌਰਾਨ ਬੱਚੇ ਦੇ ਜਿਊਂਦੇ ਰਹਿਣ ਦੀ 80 ਫ਼ੀਸਦੀ ਸੰਭਾਵਨਾ ਹੈ।
ਇਸ ਤੋਂ ਬਾਅਦ ਅਦਾਲਤ ਨੇ ਸੂਬਾ ਸਰਕਾਰ ਅਤੇ ਹਸਪਤਾਲ ਨੂੰ ਕਿਹਾ ਕਿ ਜੇਕਰ ਬੱਚਾ ਜਿਊਂਦਾ ਰਹਿੰਦਾ ਹੈ ਤਾਂ ਉਸ ਨੂੰ ਸਾਰੀ ਜ਼ਰੂਰੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇਨ੍ਹਾਂ ਹੁਕਮਾਂ ਦੇ ਨਾਲ ਅਦਾਲਤ ਨੇ ਨਾਬਾਲਗ ਜਬਰ-ਜ਼ਿਨਾਹ ਪੀੜਤਾ ਦੀ ਮਾਂ ਦੀ ਪਟੀਸ਼ਨ ਨੂੰ ਵਿਚਾਰਅਧੀਨ ਸਵੀਕਾਰ ਕਰ ਲਿਆ, ਜਿਸ ’ਚ ਗਰਭਪਾਤ ਦੀ ਆਗਿਆ ਮੰਗੀ ਗਈ ਸੀ। ਅਦਾਲਤ ਨੇ 10 ਸਾਲਾ ਕੁੜੀ ਦੀ ਹਾਲਤ ਨੂੰ ਵੀ ਬਦਕਿਸਮਤੀ ਭਰਿਆ ਦੱਸਿਆ, ਜੋ ਇੰਨੀ ਘੱਟ ਉਮਰ ’ਚ ਗਰਭਵਤੀ ਹੋ ਗਈ। ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਗਰਭਪਾਤ ਲਈ ਸਰਜਰੀ ਕਰਨੀ ਹੋਵੇਗੀ ਅਤੇ ਬੱਚੇ ਦੇ ਜ਼ਿੰਦਾ ਬਚਣ ਦੀ 80 ਫ਼ੀਸਦੀ ਸੰਭਾਵਨਾ ਹੈ।
ਪੰਜਾਬ ਜਿੱਤਣ ਤੋਂ ਬਾਅਦ ਹੁਣ ‘ਆਪ’ ਦਾ ਫੋਕਸ ਹਿਮਾਚਲ ਤੇ ਗੁਜਰਾਤ ’ਤੇ
NEXT STORY