ਕੋਚੀ (ਭਾਸ਼ਾ)– ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਨਮਰਜ਼ੀ ਨਾਲ 2 ਬਾਲਗਾਂ ਵਿਚਾਲੇ ਬਣਾਇਆ ਗਿਆ ਸੈਕਸ ਸਬੰਧ ਜਬਰ-ਜ਼ਨਾਹ ਨਹੀਂ ਮੰਨਿਆ ਜਾਵੇਗਾ, ਜਦ ਤੱਕ ਕਿ ਇਸ ਲਈ ਸਹਿਮਤੀ ਧੋਖੇ ਨਾਲ ਜਾਂ ਗੁੰਮਰਾਹ ਕਰ ਕੇ ਨਾ ਲਈ ਗਈ ਹੋਵੇ।
ਅਦਾਲਤ ਨੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਕੇਂਦਰ ਸਰਕਾਰ ਦੇ ਇਕ ਵਕੀਲ ਨੂੰ ਜ਼ਮਾਨਤ ਦਿੰਦੇ ਹੋਏ ਇਹ ਕਿਹਾ। ਵਕੀਲ ’ਤੇ ਉਸ ਦੀ ਸਹਿ ਕਰਮਚਾਰੀ ਨੇ ਦੋਸ਼ ਲਗਾਇਆ ਸੀ। ਜਸਟਿਸ ਬੇਚੂ ਕੁਰੀਅਨ ਥਾਮਸ ਨੇ ਆਮਦਨ ਕਰ ਵਿਭਾਗ ਦੇ ਵਕੀਲ ਨਵਨੀਤ ਨਾਥ ਨੂੰ ਜ਼ਮਾਨਤ ਦੇ ਦਿੱਤੀ, ਜਿਨ੍ਹਾਂ ਨੂੰ ਕੋਲੱਮ ਨਿਵਾਸੀ ਇਕ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ 21 ਜੂਨ ਨੂੰ ਇਥੇ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਨਾਥ ਨੇ ਉਸ ਨਾਲ ਵਿਆਹ ਕਰਨ ਦਾ ਝੂਠਾ ਵਾਅਦਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਜੇ ਮਨਮਰਜ਼ੀ ਨਾਲ ਪਾਰਟਨਰ ਰਹੇ 2 ਵਿਅਕਤੀਆਂ ਵਿਚਾਲੇ ਸੈਕਸ ਸਬੰਧ ਵਿਆਹ ਤੱਕ ਨਹੀਂ ਪਹੁੰਚਦਾ ਹੈ ਤਾਂ ਵੀ ਇਹ ਸਹਿਮਤੀ ਨਾਲ ਬਣਾਏ ਜਾਣ ਵਾਲੇ ਸੈਕਸ ਸਬੰਧ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਕਾਰਕ ਦੀ ਕਮੀ ’ਚ ਜਬਰ-ਜ਼ਨਾਹ ਨਹੀਂ ਮੰਨਿਆ ਜਾਵੇਗਾ।
ਅੱਜ ਹੋਵੇਗੀ ਉੱਤਰ ਖੇਤਰੀ ਕਾਊਂਸਿਲ ਦੀ ਬੈਠਕ, SYL ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
NEXT STORY