ਨਵੀਂ ਦਿੱਲੀ— ਕੇਰਲ ਵਿਚ ਮੀਂਹ ਅਤੇ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਐਤਵਾਰ ਰਾਤ ਤੱਕ ਮੀਂਹ ਦੇ ਕਹਿਰ ਕਾਰਨ 180 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਇਹ ਸਭ ਮੌਤਾਂ 29 ਮਈ ਤੋਂ ਹੁਣ ਤੱਕ ਹੋਈਆਂ ਹਨ। ਸ਼ਨੀਵਾਰ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ 14 ਅਗਸਤ ਤੱਕ ਕੇਰਲ ਦੇ ਕਈ ਜ਼ਿਲਿਆਂ ਵਿਚ ਭਾਰੀ ਮੀਂਹ ਪੈਣ ਦਾ ਡਰ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਸੈਰ-ਸਪਾਟਾ ਮੰਤਰੀ ਕੇ. ਜੀ. ਅਲਫੋਂਸ ਨਾਲ ਹੜ੍ਹ ਮਾਰੇ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਮੁੱਖ ਮੰਤਰੀ ਵਿਜਯਨ, ਸੂਬਾ ਸਰਕਾਰ ਦੇ ਮੰਤਰੀਆਂ, ਮੁੱਖ ਸਕੱਤਰ, ਕੇਂਦਰੀ ਏਜੰਸੀਆਂ ਅਤੇ ਸੂਬਾਈ ਪ੍ਰਸ਼ਾਸਨ ਦੇ ਹੋਰਨਾਂ ਚੋਟੀ ਦੇ ਅਧਿਕਾਰੀਆਂ ਨਾਲ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਤੇ ਸੂਬਾਈ ਸਰਕਾਰ ਵਲੋਂ ਚਲਾਏ ਗਏ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ ਵਲੋਂ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਕੇਂਦਰ ਨੇ ਹੜ੍ਹ ਦੀ ਸਥਿਤੀ ਨੂੰ ਦੇਖਦਿਆਂ ਤ੍ਰਿਸ਼ੂਰ, ਅੰਨਾਕੁਲਮ, ਅਲਪੁਝਾ, ਵਾਇਨਾਡ, ਕੋਝੀਕੋਡ ਅਤੇ ਇਡੁਕੀ ਜ਼ਿਲਿਆਂ ਵਿਚ ਐੱਨ. ਡੀ. ਆਰ. ਐੱਫ. ਦੀਆਂ 14 ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਬਾਕੀ ਮਦਦ ਦੇ ਨਾਲ-ਨਾਲ ਰਾਹਤ ਸਮੱਗਰੀ ਦੀ ਵੰਡ ਵਿਚ ਵੀ ਮਦਦ ਕਰਨਗੀਆਂ। ਇਸ ਦੇ ਨਾਲ ਹੀ ਐੱਨ. ਡੀ. ਆਰ. ਐੱਫ. ਦੀਆਂ ਹੋਰ ਟੀਮਾਂ ਨੂੰ ਵੀ ਸਟੈਂਡਬਾਈ ਤਾਇਨਾਤ ਕੀਤਾ ਗਿਆ ਹੈ। 398 ਵਿਅਕਤੀਆਂ ਨੂੰ ਬਚਾਇਆ ਗਿਆ ਹੈ।
ਸਰਕਾਰ ਨੇ ਹੜ੍ਹ ਦੌਰਾਨ ਆਪਣੇ ਘਰਾਂ ਅਤੇ ਜਾਇਦਾਦ ਨੂੰ ਗੁਆਉਣ ਵਾਲੇ ਹਰ ਪਰਿਵਾਰ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦੇ ਘਰ ਨਹੀਂ ਰਹੇ, ਨੂੰ 4-4 ਲੱਖ ਰੁਪਏ ਦਿੱਤੇ ਜਾਣਗੇ।
ਮੋਦੀ ਦੇ ਚੁੱਕੇ ਹਨ ਮਦਦ ਦਾ ਭਰੋਸਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ। ਤਾਮਿਲਨਾਡੂ ਦੀ ਪ੍ਰਮੱਖ ਵਿਰੋਧੀ ਪਾਰਟੀ ਡੀ. ਐੱਮ. ਕੇ. ਨੇ ਵੀ ਕੇਰਲ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਪਾਰਟੀ ਫੰਡ ਵਿਚੋਂ ਇਕ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਹਿਮਾਚਲ 'ਚ 2 ਦਿਨ ਭਾਰੀ ਮੀਂਹ ਸੰਭਵ-ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਤੇ ਮੰਗਲਵਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹਿਮਾਚਲ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।
ਦਿੱਲੀ 'ਚ 'ਆਪ' ਤੇ ਕਾਂਗਰਸ ਵਿਚਾਲੇ ਤਾਲਮੇਲ ਦੇ ਆਸਾਰ ਮੱਧਮ
NEXT STORY