ਪੁਣੇ- ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਥਿਤ ਕਤਲ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਹਿ-ਮੁਲਜ਼ਮ ਚੇਤਨ ਚੌਧਰੀ ਨੇ ਹੀ ਅਗਰਵਾਲ ਦੀ ਮੰਗੇਤਰ ਸੀਆ ਗੋਇਲ ਨੂੰ ਉਸ ਦੇ ਕਤਲ ਲਈ ਉਕਸਾਇਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ।
ਮੀਡੀਆ ਵਿਚ ਆਈਆਂ ਉਨ੍ਹਾਂ ਖ਼ਬਰਾਂ ਬਾਰੇ ਪੁੱਛੇ ਜਾਣ ’ਤੇ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਗਰਵਾਲ (25) ਦੇ ਵਿੱਗ ਪਾਉਣ ਕਾਰਨ ਸੀਆ ਉਸ ਨੂੰ ਪਸੰਦ ਨਹੀਂ ਕਰਦੀ ਸੀ, ਪੁਲਸ ਸੂਤਰ ਨੇ ਕਿਹਾ ਕਿ ਇਹ ਸਹੀ ਹੈ ਕਿ ਕੇਤਨ ਵਿੱਗ ਪਾਉਂਦਾ ਸੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸੀਆ ਵੱਲੋਂ ਉਸ ਨੂੰ ਨਾਪਸੰਦ ਕਰਨ ਦਾ ਇਹੀ ਇਕੋ ਇਕ ਕਾਰਨ ਸੀ।
ਕੇਤਨ ਦੇ ਪਿਤਾ ਵਿਸ਼ਾਲ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸੱਚ ਹੈ ਕਿ ਕੇਤਨ ਵਿੱਗ ਦਾ ਇਕ ਛੋਟਾ ਜਿਹਾ ਪੈਚ ਲਗਾਉਂਦਾ ਸੀ ਅਤੇ ਮੰਗਣੀ ਤੋਂ ਪਹਿਲਾਂ ਹੀ ਸੀਆ ਅਤੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,‘‘ਜੇਕਰ ਉਸ ਨੂੰ ਕੋਈ ਦਿੱਕਤ ਸੀ ਤਾਂ ਉਸ ਨੂੰ ਮਨ੍ਹਾ ਕਰ ਦੇਣਾ ਚਾਹੀਦਾ ਸੀ। ਮੇਰੇ ਪੁੱਤਰ ਦੀ ਜਾਨ ਲੈਣ ਦੀ ਕੀ ਲੋੜ ਸੀ? '' ਸੀਆ ਗੋਇਲ (20) ਅਤੇ ਚੇਤਨ ਚੌਧਰੀ (22) ਖਿਲਾਫ ਕੇਤਨ ਅਗਰਵਾਲ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਨ੍ਹਾਂ ਦੋਵਾਂ ਦੇ ਆਪਸ ਵਿਚ ਪ੍ਰੇਮ ਸਬੰਧ ਸਨ। 18 ਜੂਨ ਨੂੰ ਪੁਣੇ ਜ਼ਿਲ੍ਹੇ ਦੇ ਲੋਹਗੜ੍ਹ ਕਿਲੇ ਵਿਚ ਅਗਰਵਾਲ ਨੂੰ ਇਕ ਚੱਟਾਨ ਤੋਂ ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ
NEXT STORY