ਜੈਪੁਰ (ਭਾਸ਼ਾ)- ਰਾਜਸਥਾਨ ਦੇ ਭੀਲਵਾੜਾ ਵਿਚ ਇਕ 24 ਸਾਲਾ ਵਿਆਹੁਤਾ ਔਰਤ ਨੂੰ ਉਸ ਦੇ ਵਿਆਹ ਦੇ ਪਹਿਲੇ ਦਿਨ ‘ਵਰਜਿਨਿਟੀ ਟੈਸਟ’ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਅਜਿਹਾ ਨਾ ਕਰਨ ’ਤੇ ਖਾਪ ਪੰਚਾਇਤ ਨੇ ਉਸ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਗੌਰ ਦੇ ਐੱਸ.ਐੱਚ.ਓ. ਅਯੂਬ ਖਾਨ ਨੇ ਦੱਸਿਆ ਕਿ ਸਥਾਨਕ ਖਬਰਾਂ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸ਼ਨੀਵਾਰ ਨੂੰ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਐੱਫ.ਆਈ.ਆਰ. ਅਨੁਸਾਰ, ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਸਥਾਨਕ ਮੰਦਰ ਵਿਚ ਖਾਪ ਪੰਚਾਇਤ ਬੁਲਾਉਣ ਤੋਂ ਪਹਿਲਾਂ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ। ਸਾਂਸੀ ਸਮਾਜ ਵਿਚ ਕੁੜੀ ਕੁਆਰੀ ਹੈ ਜਾਂ ਨਹੀਂ, ਇਹ ਜਾਣਨ ਲਈ ‘ਕੁਕੜੀ ਪ੍ਰਥਾ’ ਇਕ ਸਮਾਜਿਕ ਬੁਰਾਈ ਵਜੋਂ ਮੌਜੂਦ ਹੈ। ਪੀੜਤਾ ਦੇ ਸੰਦਰਭ 'ਚ ਇਹ 11 ਮਈ ਨੂੰ ਬਾਗੋਰ ਥਾਣਾ ਖੇਤਰ ਦੇ ਬਾਗੋਰ ਪਿੰਡ 'ਚ ਕੀਤਾ ਗਿਆ ਸੀ। ਪੁਲਸ ਮੁਤਾਬਕ ਜਾਂਚ ਤੋਂ ਬਾਅਦ ਔਰਤ ਨੇ ਆਪਣੇ ਸਹੁਰੇ ਵਾਲਿਆਂ ਨੂੰ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਪਹਿਲਾਂ ਗੁਆਂਢੀ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਸੀ ਅਤੇ 18 ਮਈ ਨੂੰ ਸੁਭਾਸ਼ ਨਗਰ ਪੁਲਸ ਸਟੇਸ਼ਨ 'ਚ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਖੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਅਧਿਕਾਰੀਆਂ ਦੇ ਚੱਕਰ ਲਗਾ ਰਿਹੈ ਓਮ ਪ੍ਰਕਾਸ਼, ਜਾਣੋ ਪੂਰਾ ਮਾਮਲਾ
ਇਕ ਕਥਿਤ ਵੀਡੀਓ ਦੇ ਅਨੁਸਾਰ ਪੀੜਤਾ ਨੇ ਕਿਹਾ,"ਮੈਂ ਰਸਮ (ਕੁਕੜੀ ਪ੍ਰਥਾ) 'ਚ ਅਸਫ਼ਲ ਰਹੀ। ਦੁਪਹਿਰ ਨੂੰ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਦੇਰ ਰਾਤ ਤੱਕ ਚਰਚਾ ਹੋਈ। ਮੈਂ ਡਰ ਕੇ ਕੁਝ ਨਹੀਂ ਕਿਹਾ। ਫਿਰ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੇ ਮੈਨੂੰ ਕੁੱਟਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਸ ਨਾਲ ਇਹ ਘਟਨਾ (ਬਲਾਤਕਾਰ) ਪਹਿਲੇ ਹੋ ਚੁੱਕੀ ਹੈ ।'' ਮਾਂਡਲ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਸੁਰਿੰਦਰ ਕੁਮਾਰ ਨੇ ਕਿਹਾ,''ਇਹ ਇਕ ਸਮਾਜਿਕ ਬੁਰਾਈ ਹੈ, ਜਿਸ ਨੂੰ ਰਾਜਸਥਾਨ 'ਚ ਕੁੱਕੜੀ ਪ੍ਰਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਕ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਤੱਥਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ। ਪੁਲਸ ਅਨੁਸਾਰ ਆਈ.ਪੀ.ਸੀ. ਦੀਆਂ ਧਾਰਾਵਾਂ 498ਏ (ਦਾਜ), 384 (ਜ਼ਬਰਨ ਵਸੂਲੀ), 509 (ਸ਼ੀਲ ਭੰਗ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੈਨੂੰ ਝੂਠੇ ਮਾਮਲੇ ’ਚ ਫਸਾਉਣ ਦੇ ਦਬਾਅ ਕਾਰਨ CBI ਅਧਿਕਾਰੀ ਨੇ ਕੀਤੀ ਖ਼ੁਦਕੁਸ਼ੀ: ਸਿਸੋਦੀਆ
NEXT STORY