ਨਵੀਂ ਦਿੱਲੀ- ਅੱਜ ਸੰਸਦ ਦੇ ਸੈਸ਼ਨ ਦੌਰਾਨ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਨੇਤਾ ਮਲਿਕਾਰਜੁਨ ਖੜਗੇ ਨੇ ਕੁਝ ਅਜਿਹਾ ਕਿਹਾ ਜਿਸ ਨੂੰ ਸੁਣ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਰੱਜ ਕੇ ਤਾੜੀਆਂ ਮਾਰੀਆਂ। ਸੰਸਦ ਭਵਨ ਠਹਾਕਿਆਂ ਨਾਲ ਗੂੰਜਣ ਲੱਗਾ। ਖੜਗੇ ਨੇ ਕਿਹਾ,''ਇਸ ਵਾਰ ਤਾਂ 400 ਪਾਰ ਦੀ ਗੱਲ ਹੋ ਰਹੀ ਹੈ।''
ਦੱਸ ਦੇਈਏ ਕਿ ਸੰਸਦ ਵਿਚ ਬਜਟ ਸੈਸ਼ਨ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਬੋਲ ਰਹੇ ਸਨ। ਉਥੇ ਉਨ੍ਹਾਂ ਨੇ ਉਪ ਪ੍ਰਧਾਨ ਜਗਦੀਪ ਧਨਖੜ ਦੀ ਮੌਜੂਦਗੀ ’ਚ ਭਾਜਪਾ ਦੇ ਸੰਸਦ ਮੈਂਬਰਾਂ ਦੇ ਸਾਹਮਣੇ ਕਿਹਾ ਕਿ ਤੁਹਾਡੇ ਕੋਲ ਇੰਨਾ ਬਹੁਮਤ ਹੈ... ਪਹਿਲਾਂ 330-334 ਸੀਟਾਂ ਦੀ ਗੱਲ ਕਰਦੇ ਸਨ, ਹੁਣ ਤਾਂ 400 ਪਾਰ ਹੋ ਰਿਹਾ ਹੈ। ਇੰਨਾ ਸੁਣਦੇ ਹੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਸੀਟਾਂ ਥਪਥਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੱਸਦੇ ਹੋਏ ਨਜ਼ਰ ਆਏ। ਭਾਜਪਾ ਨੇ 'ਐਕਸ' 'ਤੇ ਖੜਗੇ ਦੇ ਬਿਆਨ ਦੀ ਵੀਡੀਓ ਸਾਂਝੀ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਵਲੋਂ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਹਥਕੜੀ ਚੋਣ ਨਿਸ਼ਾਨ ਦੇਣ ਦੀ ਪਟੀਸ਼ਨ ਖਾਰਜ
NEXT STORY