ਨੈਸ਼ਨਲ ਡੈਸਕ- ਮੇਰਠ 'ਚ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰ ਲਾਸ਼ ਨੂੰ ਡਰੰਮ 'ਚ ਭਰਨ ਦਾ ਮਾਮਲਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਕਾਤਲ ਪਤਨੀ ਮੁਸਕਾਨ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਹੁਣ ਇਸ ਤਰ੍ਹਾਂ ਦਾ ਮਾਮਲਾ ਬੈਂਗਲੁਰੂ ਵਿਚ ਸਾਹਮਣੇ ਆਇਆ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਟੁੱਕੜੇ ਕਰ ਕੇ ਉਸ ਨੂੰ ਸੂਟਕੇਸ ਵਿਚ ਪੈਕ ਕਰ ਦਿੱਤਾ ਅਤੇ ਘਰੋਂ ਫ਼ਰਾਰ ਹੋ ਗਿਆ। ਹੈਰਾਨ ਵਾਲੀ ਗੱਲ ਇਹ ਹੈ ਕਿ ਕਾਤਲ ਪਤੀ ਨੇ ਖੁਦ ਪਤਨੀ ਦੇ ਮਾਪਿਆਂ ਨੂੰ ਫੋਨ ਕਰ ਕੇ ਕਿਹਾ ਕਿ ਤੁਹਾਡੀ ਧੀ ਮਾਰ ਦਿੱਤੀ ਹੈ।
ਇਹ ਵੀ ਪੜ੍ਹੋ- ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ
ਕਤਲ ਮਗਰੋਂ ਪੁਣੇ ਦੌੜਿਆ ਕਾਤਲ ਪਤੀ
ਇਹ ਘਟਨਾ 27 ਮਾਰਚ ਦੀ ਹੈ। ਕਾਤਲ ਪਤੀ ਰਾਕੇਸ਼ ਖੇਡੇਕਰ ਸਾਫ਼ਟਵੇਅਰ ਕੰਪਨੀ ਵਿਚ ਪ੍ਰਾਜੈਕਟ ਮੈਨੇਜਰ ਹੈ। ਮ੍ਰਿਤਕ ਔਰਤ ਦਾ ਨਾਂ ਗੌਰੀ ਖੇਡੇਕਰ ਹੈ, ਜੋ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ। ਦੋਵੇਂ ਇਕ ਮਹੀਨੇ ਪਹਿਲਾਂ ਹੀ ਬੈਂਗਲੁਰੂ ਆਏ ਸਨ ਅਤੇ ਇੱਥੇ ਕਿਰਾਏ ਦੇ ਫਲੈਟ ਵਿਚ ਰਹਿੰਦੇ ਸਨ। ਪਤਨੀ ਦਾ ਕਤਲ ਕਰਨ ਰਾਕੇਸ਼ ਪੁਣੇ ਦੌੜ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਸਿਲਸਿਲੇ ਵਿਚ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ ਸਾਢੇ 5 ਵਜੇ ਮਕਾਨ ਮਾਲਕ ਨੇ ਪੁਲਸ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਨਾ ਦਿੱਤੀ। ਓਧਰ ਪੁਲਸ ਕਮਿਸ਼ਨਰ ਸਾਰਾ ਫਾਤਿਮਾ ਨੇ ਦੱਸਿਆ ਕਿ ਔਰਤ ਅਤੇ ਉਸ ਦਾ ਪਤੀ ਪਿਛਲੇ ਮਹੀਨੇ ਬੈਂਗਲੁਰੂ ਆਏ ਸਨ। ਔਰਤ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ। ਮੁਲਜ਼ਮ ਨੂੰ ਪੁਣੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਉਸ ਤੋਂ ਪੁੱਛ ਗਿੱਛ ਮਗਰੋਂ ਕਤਲ ਦਾ ਮਕਸਦ ਪਤਾ ਲੱਗੇਗਾ।
ਇਹ ਵੀ ਪੜ੍ਹੋ- ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਅਹਿਮ ਖ਼ਬਰ
ਮਕਾਨ ਮਾਲਕ ਨੇ ਦੱਸੀ ਕਿਵੇਂ ਵਾਪਰੀ ਘਟਨਾ?
ਮਕਾਨ ਮਾਲਕ ਵਲੋਂ ਦਿੱਤੇ ਬਿਆਨ ਮੁਤਾਬਕ ਪਤੀ-ਪਤਨੀ ਵਿਚਾਲੇ ਬਹੁਤ ਜ਼ਿਆਦਾ ਝਗੜੇ ਹੋਇਆ ਕਰਦੇ ਸਨ। ਗੌਰੀ ਨੇ ਕਈ ਵਾਰ ਆਪਣੇ ਪਤੀ ਰਾਕੇਸ਼ 'ਤੇ ਹੱਥ ਵੀ ਚੁੱਕਿਆ ਸੀ। ਰੋਜ਼-ਰੋਜ਼ ਦੇ ਝਗੜਿਆਂ ਤੋਂ ਰਾਕੇਸ਼ ਪੂਰੀ ਤਰ੍ਹਾਂ ਤੰਗ ਆ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਵੀ ਦੋਹਾਂ ਦੇ ਕਮਰੇ ਤੋਂ ਝਗੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਰਾਕੇਸ਼ ਨੇ ਗੌਰੀ 'ਤੇ ਚਾਕੂ ਨਾਲ ਢਿੱਡ 'ਤੇ ਹਮਲਾ ਕੀਤਾ। ਉਸ ਤੋਂ ਬਾਅਦ ਉਸ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਰਾਕੇਸ਼ ਨੇ ਇਸ ਤੋਂ ਬਾਅਦ ਗੌਰੀ ਦੇ ਲਾਸ਼ ਦੇ ਛੋਟੇ-ਛੋਟੇ ਟੁੱਕੜੇ ਕੀਤੇ ਅਤੇ ਸੂਟਕੇਸ ਵਿਚ ਭਰ ਕੇ ਬਾਥਰੂਮ ਵਿਚ ਲੁਕਾ ਦਿੱਤਾ ਅਤੇ ਖ਼ੁਦ ਉਥੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ- ਸਰਕਾਰੀ ਕਰਮਚਾਰੀਆਂ ਲਈ ਨਵੀਆਂ ਹਦਾਇਤਾਂ ਹੋਈਆਂ ਜਾਰੀ, ਹੁਣ ਇੰਝ ਲੱਗੇਗੀ ਹਾਜ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਪਰ ਮਿੱਲ 'ਚ ਬਾਇਲਰ ਫਟਣ ਕਾਰਨ 50 ਫੁੱਟ ਦੂਰ ਜਾ ਡਿੱਗੇ ਮਜ਼ਦੂਰ, 3 ਦੀ ਮੌਤ
NEXT STORY