ਨਵੀਂ ਦਿੱਲੀ, (ਭਾਸ਼ਾ)- ਘੱਟਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਅਗਲੇ ਦਲਾਈ ਲਾਮਾ ’ਤੇ ਫ਼ੈਸਲਾ ਸਿਰਫ ਅਤੇ ਸਿਰਫ ਸਥਾਪਤ ਸੰਸਥਾ ਅਤੇ ਦਲਾਈ ਲਾਮਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ’ਚ ਕੋਈ ਹੋਰ ਸ਼ਾਮਲ ਨਹੀਂ ਹੋਵੇਗਾ।
ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦਲਾਈ ਲਾਮਾ ਸੰਸਥਾ ਜਾਰੀ ਰਹੇਗੀ ਅਤੇ ਸਿਰਫ ‘ਗਾਦੇਨ ਫੋਡਰੰਗ ਟਰੱਸਟ’ ਨੂੰ ਹੀ ਸੰਸਥਾ ਦੇ ਭਵਿੱਖੀ ਉੱਤਰਾਧਿਕਾਰੀ ਨੂੰ ਮਾਨਤਾ ਦੇਣ ਦਾ ਅਧਿਕਾਰ ਹੋਵੇਗਾ।
ਰਿਜਿਜੂ ਨੇ ਕਿਹਾ, “ਦਲਾਈ ਲਾਮਾ ਨੂੰ ਮੰਨਣ ਵਾਲੇ ਸਾਰੇ ਲੋਕਾਂ ਦੀ ਰਾਏ ਹੈ ਕਿ ਉੱਤਰਾਧਿਕਾਰੀ ਦਾ ਫੈਸਲਾ ਸਥਾਪਤ ਪ੍ਰੰਪਰਾ ਅਤੇ ਦਲਾਈ ਲਾਮਾ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਅਤੇ ਮੌਜੂਦਾ ਪ੍ਰੰਪਰਾਵਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਨੂੰ ਤੈਅ ਕਰਨ ਦਾ ਅਧਿਕਾਰ ਨਹੀਂ ਹੈ।”
ਚੀਨ ਨੇ ਨੋਬਲ ਸ਼ਾਂਤੀ ਐਵਾਰਡ ਜੇਤੂ ਦਲਾਈ ਲਾਮਾ ਦੀ ਉੱਤਰਾਧਿਕਾਰ ਯੋਜਨਾ ਨੂੰ ਖਾਰਿਜ ਕਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਭਵਿੱਖੀ ਉੱਤਰਾਧਿਕਾਰੀ ਨੂੰ ਉਸ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ, ਜਿਸ ਤੋਂ ਬਾਅਦ ਰਿਜਿਜੂ ਦੀ ਇਹ ਟਿੱਪਣੀ ਆਈ ਹੈ।
ਜਸਟਿਸ ਵਰਮਾ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਛੇਤੀ ਹੀ ਸੰਸਦ ਮੈਂਬਰਾਂ ਦੇ ਲਏ ਜਾਣਗੇ ਦਸਤਖ਼ਤ
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੂੰ ਹਟਾਉਣ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਆਪਣੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਬੰਧ ’ਚ ਸੰਸਦ ਮੈਂਬਰਾਂ ਦੇ ਦਸਤਖ਼ਤ ਕਰਾਉਣ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਇਹ ਪ੍ਰਸਤਾਵ ਲੋਕ ਸਭਾ ’ਚ ਲਿਆਂਦਾ ਜਾਵੇਗਾ ਜਾਂ ਰਾਜ ਸਭਾ ’ਚ।
ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਵਿਅਕਤੀ ਦੀ ਮੌਤ ’ਤੇ ਬੀਮਾ ਕੰਪਨੀ ਨਹੀਂ ਦੇਵੇਗੀ ਮੁਆਵਜ਼ਾ : ਸੁਪਰੀਮ ਕੋਰਟ
NEXT STORY