ਜਲੰਧਰ (ਇੰਟ.) : ਭਾਰਤ ’ਚ ਕੋਰੋਨਾ ਮਹਾਮਾਰੀ ਦੌਰਾਨ ਵੀ ਐਨਕਾਊਂਟਰ ਦਾ ਸਿਲਸਿਲਾ ਜਾਰੀ ਰਿਹਾ ਹੈ। ਭਾਰਤ ਦਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਨੇ ਮਹਾਮਾਰੀ ਦੌਰਾਨ ਵੀ ਹਰ ਤਿੰਨ ਦਿਨਾਂ ’ਚ ਪੁਲਸ ਗੋਲ਼ੀਬਾਰੀ ਜਾਂ ਮੁਕਾਬਲੇ ਕਾਰਨ ਮੌਤ ਦੇ ਮਾਮਲੇ ਦਰਜ ਕੀਤੇ ਹਨ। ਇਕ ਮੀਡੀਆ ਰਿਪੋਰਟ ’ਚ 2022 ’ਚ ਸੂਬੇ ਦੇ ਸਾਲਾਨਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ 2018-19 ’ਚ ਪੁਲਸ ਫਰਜ਼ੀ ਮੁਕਾਬਲਿਆਂ ਦੇ 179 ਮਾਮਲੇ ਦਰਜ ਕੀਤੇ ਗਏ ਸਨ। ਵਿਸ਼ਲੇਸ਼ਣ ਪੁਲਸ ਫਾਇਰਿੰਗ ਜਾਂ ਐਨਕਾਉਂਟਰ ’ਚ ਹੋਈ ਮੌਤ ’ਤੇ ਆਧਾਰਿਤ ਹੈ। ਹਰ ਦੂਜੇ ਦਿਨ ਇਸ ਤਰ੍ਹਾਂ ਦਾ ਇਕ ਮਾਮਲਾ ਆਇਆ ਹੈ।
ਇਹ ਵੀ ਪੜ੍ਹੋ : 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਹੀ ਸਾਬਤ ਹੋਇਆ ਵਿਭਾਗ ਦਾ ਇਹ ਫਾਰਮੂਲਾ
ਫਿਰ ਵਧੇ ‘ਗ਼ੈਰ-ਨਿਆਇਕ ਕਤਲ’ ਦੇ ਮਾਮਲੇ
ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਦੀ 16 ਅਪ੍ਰੈਲ ਦਾ ਰਾਤ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ’ਚ ਪੱਤਰਕਾਰਾਂ ਦੇ ਭੇਸ ’ਚ ਤਿੰਨ ਲੋਕਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ‘ਗ਼ੈਰ-ਨਿਆਇਕ ਕਤਲਾਂ’ ’ਤੇ ਬਹਿਸ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਵਿਚਕਾਰ ‘ਗ਼ੈਰ-ਨਿਆਇਕ ਕਤਲਾਂ’ ਦੀ ਗਿਣਤੀ 2019-20 ’ਚ ਘਟ ਕੇ 135 ਅਤੇ 2020-21 ’ਚ 113 ਹੋ ਗਈ ਸੀ, ਹਾਲਾਂਕਿ ਫਿਰ ਵੀ ਹਰ ਤੀਜੇ ਦਿਨ ਇਕ ਮਾਮਲਾ ਸਾਹਮਣੇ ਆਇਆ। ਚਾਰਟ 1 ਦਰਸਾਉਂਦਾ ਹੈ ਕਿ ਸਾਲ 2021-22 ’ਚ ‘ਗੈਰ-ਨਿਆਇਕ ਕਤਲਾਂ’ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਸਨ।
ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ 'ਤੇ ਨਿਕਲੇ ਨਵਜੋਤ ਸਿੱਧੂ
ਪੈਂਡਿੰਗ ਪਏ ਕਈ ਮਾਮਲੇ
ਮਹਾਮਾਰੀ ਦੌਰਾਨ ਅਜਿਹੇ ਮਾਮਲਿਆਂ ਦੇ ਨਿਪਟਾਰੇ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਐੱਨ. ਐੱਚ. ਆਰ. ਸੀ. ਵੱਲੋਂ ਸਾਲ 2017-18 ’ਚ ਜਿੰਨੇ ਮਾਮਲੇ ਹੱਲ ਕੀਤੇ ਗਏ, ਉਸ ਦੇ ਮੁਕਾਬਲੇ ਪੈਂਡਿੰਗ ਪਏ ਮਾਮਲਿਆਂ ਦਾ ਅਨੁਪਾਤ 86.4 ਫ਼ੀਸਦੀ ਸੀ। ਸਾਲ 2021-22 ਦੇ ਅੰਕੜਿਆਂ ਅਨੁਸਾਰ, ਮਾਮਲਿਆਂ ਦੇ ਨਿਪਟਾਰੇ ਦੀ ਦਰ 14.7 ਫ਼ੀਸਦੀ ਸੀ।
ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ
ਜੰਮੂ-ਕਸ਼ਮੀਰ ’ਚ ਰਿਕਾਰਡ ਮਾਮਲੇ
ਅੰਕੜੇ ਦਰਸਾਉਂਦੇ ਹਨ ਕਿ ਕੁਝ ਥਾਵਾਂ ’ਤੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੂਜਿਆਂ ਦੇ ਮੁਕਾਬਲੇ ਵੱਡਾ ਵਾਧਾ ਦੇਖਿਆ ਹੈ। ਆਸਾਮ ’ਚ ਪੁਲਸ ਗੋਲ਼ੀਬਾਰੀ ਅਤੇ ਐਨਕਾਉਂਟਰ ’ਚ ਮੌਤ ਦੇ ਮਾਮਲੇ 2018-19 ’ਚ 7 ਤੋਂ ਵੱਧ ਕੇ 2021-22 ’ਚ 24 ਹੋ ਗਏ। 2021-22 ’ਚ ਜੰਮੂ-ਕਸ਼ਮੀਰ ’ਚ 39 ਮਾਮਲੇ ਦਰਜ ਕੀਤੇ ਗਏ ਸਨ। 2018-19 ’ਚ ਉੱਤਰ ਪ੍ਰਦੇਸ਼ ’ਚ 24 ਮੌਤਾਂ ਦਰਜ ਕੀਤੀਆਂ ਗਈਆਂ। 2021-22 ’ਚ ਇਹ ਅੰਕੜਾ ਘਟ ਕੇ 9 ਹੋ ਗਿਆ ਸੀ।
ਇਹ ਵੀ ਪੜ੍ਹੋ : ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਸ ਨੂੰ ਬਣਾਇਆ ਬੰਦੀ, ਹਰਿਆਣਾ ਪੁਲਸ ਨੇ ਕਰਵਾਇਆ ਸਮਝੌਤਾ
ਐੱਨ. ਐੱਚ. ਆਰ. ਸੀ. ਨੇ ਕੀਤੀ ਮੁਆਵਜ਼ੇ ਦੀ ਸਿਫਾਰਸ਼
ਮਾਰਚ 2022 ਦੇ ਅੰਕੜਿਆਂ ਅਨੁਸਾਰ, ਰਜਿਸਟਰਡ ਕੇਸਾਂ ਦੇ ਮੁਕਾਬਲੇ ’ਚ ਪੈਂਡਿੰਗ ਪਏ ਮਾਮਲਿਆਂ ਦਾ ਅਨੁਪਾਤ ਸਾਲ 2017-18 ਦੇ 13.6 ਫ਼ੀਸਦੀ ਤੋਂ ਵਧ ਕੇ 2021-22 ’ਚ 85.3 ਫ਼ੀਸਦੀ ’ਤੇ ਪਹੁੰਚ ਗਿਆ ਹੈ। ਇਸ ਵੇਲੇ ਲੰਬਿਤ ਸ਼ਿਕਾਇਤਾਂ ਦੀ ਗਿਣਤੀ 139 ਹੈ। ਐੱਨ. ਐੱਚ. ਆਰ. ਸੀ. ਦੇ ਮਾਰਚ 2023 ਦੇ ਬੁਲੇਟਿਨ ਅਨੁਸਾਰ, 317 ਮਾਮਲੇ ਪੈਂਡਿੰਗ ਹਨ। ਰਾਜ ਸਭਾ ਦੇ ਜਵਾਬ ਅਨੁਸਾਰ ਐੱਨ. ਐੱਚ. ਆਰ. ਸੀ. ਨੇ ਕਈ ਮਾਮਲਿਆਂ ’ਚ ਮੁਆਵਜ਼ੇ ਦੀ ਮੰਗ ਕੀਤੀ ਹੈ। 1 ਅਪ੍ਰੈਲ 2016 ਤੋਂ 10 ਮਾਰਚ 2022 ਤੱਕ ਦੇ ਸਮੇਂ ਦੌਰਾਨ ਪੁਲਸ ਐਨਕਾਉਂਟਰ ’ਚ ਮੌਤ ਦੇ 107 ਮਾਮਲਿਆਂ ’ਚ ਐੱਨ. ਐੱਚ. ਆਰ. ਸੀ. ਨੇ 7,16,50,000 ਰੁਪਏ ਦੇ ਮੁਆਵਜ਼ੇ ਦੀ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਖੇਤਰ ਨੂੰ ਭਗਵੰਤ ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਮੋਦੀ ਸਰਨੇਮ' ਮਾਣਹਾਨੀ ਮਾਮਲਾ: ਰਾਹੁਲ ਗਾਂਧੀ ਨੂੰ ਝਟਕਾ, ਸੂਰਤ ਕੋਰਟ ਨੇ ਖਾਰਜ ਕੀਤੀ ਪਟੀਸ਼ਨ
NEXT STORY