ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੇ ਲੇਬਰ ਮੰਤਰੀ ਬੇਚਾਰਾਮ ਮੰਨਾ ਕੋਲਕਾਤਾ ’ਚ ਪੈਟਰੋਲ ਦੀਆਂ ਕੀਮਤਾਂ ਪ੍ਰਤੀ ਲੀਟਰ 100 ਰੁਪਏ ਪਾਰ ਹੋਣ ਦੇ ਵਿਰੋਧ ’ਚ ਸਾਈਕਲ ’ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ। ਮੰਨਾ ਹੁਗਲੀ ਸਥਿਤ ਆਪਣੇ ਘਰ ਤੋਂ ਸਾਈਕਲ ’ਤੇ ਸਵਾਰ ਹੋ ਕੇ 38 ਕਿਲੋਮੀਟਰ ਦੀ ਯਾਤਰਾ ਕਰ ਕੇ ਵਿਧਾਨ ਸਭਾ ਪੁੱਜੇ। ਸਿੰਗੁਰ ਵਿਧਾਨ ਸਭਾ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਵਿਧਾਇਕ ਨਾਲ ਇਸ ਦੌਰਾਨ ਕੁਝ ਪਾਰਟੀ ਵਰਕਰ ਵੀ ਮੌਜੂਦ ਸਨ।
ਦਰਅਸਲ ਮੰਨਾ, ਟਾਟਾ ਨੈਨੋ ਫੈਕਟਰੀ ਖ਼ਿਲਾਫ਼ ਅੰਦੋਲਨ ਵਿਚ ਆਪਣੀ ਭੂਮਿਕਾ ਤੋਂ ਬਾਅਦ ਉਹ ਇਸ ਇਲਾਕੇ ਵਿਚ ਵੱਡੇ ਨੇਤਾ ਦੇ ਰੂਪ ਵਿਚ ਉੱਭਰੇ ਸਨ। ਉਹ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ’ਚ ਹਿੱਸਾ ਲੈਣ ਲਈ ਸਵੇਰੇ 8 ਵਜੇ ਘਰੋਂ ਨਿਕਲੇ ਸਨ ਅਤੇ ਦੁਪਹਿਰ 12 ਵਜ ਕੇ 30 ਮਿੰਟ ਤੱਕ ਰਾਜ ਵਿਧਾਨ ਸਭਾ ਪਹੁੰਚੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੈਟਰੋਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਕੀਮਤਾਂ ਵਿਚ ਵਾਧਾ ਨਰਿੰਦਰ ਮੋਦੀ ਸਰਕਾਰ ਦੀ ਨਵੀਂ ਅਸਫ਼ਲਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੇ ਪਾਰ ਚਲੀ ਗਈ ਹੈ ਅਤੇ ਉਹ ਇਸ ਦਾ ਵਿਰੋਧ ਕਰ ਰਹੇ ਹਨ।
ਫੇਰਬਦਲ ਤੋਂ ਪਹਿਲਾਂ ਮੋਦੀ ਕੈਬਨਿਟ ’ਚੋਂ ਬਾਹਰ ਹੋਏ ਇਹ ਵੱਡੇ ਚਿਹਰੇ
NEXT STORY