ਕੋਲਕਾਤਾ- ਕੋਲਕਾਤਾ ’ਚ ਦੂਜਾ ਪੂਜਾ ਉਤਸਵ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਕੋਲਕਾਤਾ ’ਚ ਵੱਡੀ ਗਿਣਤੀ ’ਚ ਪੂਜਾ ਪੰਡਾਲ ਸਜੇ ਹਨ, ਜੋ ਕਿ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹਨ। ਪੰਡਾਲਾਂ ਦੀ ਥੀਮ ਇਕ-ਦੂਜੇ ਤੋਂ ਬਿਲਕੁਲ ਵੱਖਰੀ ਹੈ।
ਇਹ ਵੀ ਪੜ੍ਹੋ- ਕੋਲਕਾਤਾ: ‘ਮਾਂ ਤੁਝੇ ਸਲਾਮ’ ਥੀਮ ਅਧਾਰਿਤ ਦੁਰਗਾ ਪੂਜਾ ਪੰਡਾਲ, ਹਜ਼ਾਰਾਂ ਯਾਦਗਾਰੀ ਸਿੱਕਿਆਂ ਨਾਲ ਸਜਿਆ
ਇਸ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਏ ਹਨ, ਇਸ ਲਈ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ, ਅੰਦੋਲਨ ਆਦਿ ਦੀ ਝਲਕ ਨੂੰ ਵਿਖਾਉਂਦੇ ਹੋਏ ਸੈਂਕੜੇ ਪੂਜਾ ਪੰਡਾਲ ਬਣਾਏ ਗਏ ਹਨ। ਇਨ੍ਹਾਂ ਪੂਜਾ ਪੰਡਾਲਾਂ ਨੂੰ ਬਣਾਉਣ ਲਈ ਕਾਰੀਗਰਾਂ ਦੀ ਸਖ਼ਤ ਮਿਹਨਤ ਲੱਗੀ ਹੈ।
ਇਹ ਵੀ ਪੜ੍ਹੋ- ਬੇਰਹਿਮ ਅਧਿਆਪਕ! ਟੈਸਟ 'ਚ ਗ਼ਲਤ ਸ਼ਬਦ ਲਿਖਣ ’ਤੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ, ਹੋਈ ਮੌਤ
ਪੰਡਾਲਾਂ ’ਚ ਦੇਸ਼ ਭਗਤੀ ਤੋਂ ਲੈ ਕੇ ਸ਼ਰਧਾ ਭਾਵਨਾ ਨਾਲ ਜੁੜੀਆਂ ਕਲਾਕ੍ਰਿਤੀਆਂ ਨੂੰ ਦਰਸਾਇਆ ਗਿਆ ਹੈ। ਇਕ ਪੰਡਾਲ ਦਾ ਆਜ਼ਾਦੀ ਮਗਰੋਂ ਬਣੇ ਸਿੱਕਿਆਂ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਡਾਲਾਂ ’ਚ ਆਦਿਵਾਸੀ ਜੀਵਨਸ਼ੈਲੀ ਤੋਂ ਲੈ ਕੇ ਸੱਭਿਆਚਾਰਕ ਵਿਰਾਸਤ ਤੱਕ ਸਭ ਕੁਝ ਹੈ।
ਇਹ ਵੀ ਪੜ੍ਹੋ- ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ
ਦੱਸਿਆ ਜਾ ਰਿਹਾ ਹੈ ਕਿ 4 ਹਜ਼ਾਰ ਦੇ ਕਰੀਬ ਪੂਜਾ ਪੰਡਾਲ ਬਣਾਇਆ ਗਏ ਹਨ, ਜਿਨ੍ਹਾਂ ਦੀ ਥੀਮ ਵੀ ਵੱਖਰੀ ਹੈ। ਕੁਝ ਪੂਜਾ ਪੰਡਾਲਾਂ ਨੂੰ ਵੇਖਣ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਪਹੁੰਚੀ ਅਤੇ ਉਨ੍ਹਾਂ ਦਾ ਉਦਘਾਟਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ
ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ’ਚ ਉਨ੍ਹਾਂ ਦੀ ਯਾਦ ’ਚ ਪੂਜਾ ਪੰਡਾਲ ਬਣਾਏ ਗਏ ਹਨ। ਜਿਸ ’ਚ ਲਾਲ ਕਿਲ੍ਹੇ ਨੂੰ ਦਰਸਾਇਆ ਗਿਆ ਹੈ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਤੋਂ ਇਲਾਵਾ ਹੋਰ ਸੁਤੰਤਰਤਾ ਸੈਨਾਨੀਆਂ ਦੀ ਤਸਵੀਰਾਂ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ
NEXT STORY