ਨਵੀਂ ਦਿੱਲੀ— ਰਾਜਗ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੀ ਅਗਵਾਈ ਵਾਲੀ ਰਾਜਗ ਦੇ ਕਈ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਵਾਲੇ ਕੁਝ ਹੋਰ ਦਲਾਂ ਦੇ ਮੁਖੀਆਂ ਦੀ ਮੌਜੂਦਗੀ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਨਾਮਜ਼ਦ ਪੱਤਰ ਦਾਇਰ ਕੀਤਾ। ਕੋਵਿੰਦ ਅਮਿਤ ਸ਼ਾਹ ਅਤੇ ਕਈ ਨੇਤਾਵਾਂ ਨਾਲ ਸੰਸਦ ਭਵਨ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨਾਲ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵੀ ਸੰਸਦ ਭਵਨ 'ਚ ਮੌਜੂਦ ਰਹੇ। ਨਾਮਜ਼ਦ ਭਰਨ ਤੋਂ ਬਾਅਦ ਰਾਮਨਾਥ ਕੋਵਿੰਦ ਮੀਡੀਆ ਨਾਲ ਗੱਲ ਵੀ ਕਰਨਗੇ।
ਕੋਵਿੰਦ ਦੇ ਨਾਮਜ਼ਦ ਲਈ ਪ੍ਰਕਾਸ਼ ਸਿੰਘ ਬਾਦਲ, ਰਾਮਵਿਲਾਸ ਪਾਸਵਾਨ, ਮੇਨਕਾ ਗਾਂਧੀ, ਜਨਰਲ ਵੀ.ਕੇ. ਸਿੰਘ, ਮੁਖਤਾਰ ਅੱਬਾਸ ਨਕਵੀ, ਕੈਲਾਸ਼ ਵਿਜੇਵਰਗੀਏ, ਥਾਵਰਚੰਦ ਗਹਿਲੋਤ, ਸ਼ਿਵਰਾਜ ਸਿੰਘ ਚੌਹਾਨ, ਸੰਸਦ ਭਵਨ 'ਚ ਮੌਜੂਦ ਸਨ। ਇਸ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵੀ ਉੱਥੇ ਸਨ। ਹਾਲਾਂਕਿ ਜਨਤਾ ਦਲ (ਯੂ) ਤੋਂ ਕੋਈ ਵੀ ਪ੍ਰਤੀਨਿਧੀ ਉੱਥੇ ਨਹੀਂ ਪੁੱਜਿਆ। 17 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ 'ਚ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ, ਹਾਲਾਂਕਿ ਮੁਕਾਬਲਾ ਹੋਣਾ ਤੈਅ ਹੈ, ਕਿਉਂਕਿ ਵੀਰਵਾਰ ਨੂੰ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤਾ।
ਚੋਣਾਂ 17 ਜੁਲਾਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਵੇਗਾ। ਜੇਕਰ ਕੋਵਿੰਦ ਨੂੰ ਰਾਸ਼ਟਰਪਤੀ ਚੁਣ ਲਿਆ ਜਾਂਦਾ ਹੈ ਕਿ ਉਹ ਸਰਵਉੱਚ ਸੰਵਿਧਾਨਕ ਦਫ਼ਤਰ ਦਾ ਅਹੁਦਾ ਸੰਭਾਲਣ ਵਾਲੇ ਦੂਜੇ ਦਲਿਤ ਹੋਣਗੇ। ਪਹਿਲੇ ਦਲਿਤ ਰਾਸ਼ਟਰਪਤੀ ਕੇ. ਆਰ. ਨਾਰਾਇਣ ਸਨ,ਜੋ 1997-2002 'ਚ ਰਾਸ਼ਟਰਪਤੀ ਭਵਨ 'ਚ ਸਨ। ਜ਼ਿਆਦਾ ਚਰਚਾ 'ਚ ਨਾ ਰਹਿਣ ਵਾਲੇ 71 ਸਾਲਾ ਕੋਵਿੰਦ ਨੇ ਭਾਜਪਾ 'ਚ ਕਈ ਸੰਗਠਨਾਤਮਕ ਅਹੁਦੇ ਸੰਭਾਲੇ ਹਨ। ਉਨ੍ਹਾਂ ਨੂੰ ਮਈ 2014 'ਚ ਰਾਜਗ ਦੇ ਸੱਤਾ 'ਚ ਆਉਣ ਤੋਂ ਬਾਅਦ 2015 'ਚ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਸੀ। 2 ਵਾਰ ਰਾਜ ਸਭਾ ਸੰਸਦ ਮੈਂਬਰ ਰਹਿ ਚੁਕੇ ਕੋਵਿੰਦ ਨੂੰ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਚ ਨਹੀਂ ਮੰਨਿਆ ਜਾ ਰਿਹਾ ਸੀ ਪਰ ਭਾਜਪਾ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਨੂੰ ਸਿਆਸੀ ਮਾਸਟਰਸਟਰੋਕ ਸਮਝਿਆ ਜਾ ਰਿਹਾ ਹੈ। ਕੋਵਿੰਦ ਦੀ ਅਕਸ ਸਾਫ ਹੈ ਅਤੇ 26 ਸਾਲ ਦੇ ਉਨ੍ਹਾਂ ਦੇ ਸਿਆਸੀ ਕਰੀਅਰ 'ਚ ਉਹ ਕਦੇ ਕਿਸੇ ਵਿਵਾਦ 'ਚ ਨਹੀਂ ਰਹੇ। ਉਨ੍ਹਾਂ ਦੀ ਦਲਿਤ ਅਕਸ ਉਨ੍ਹਾਂ ਨੂੰ ਅਜਿਹੇ ਸਮੇਂ 'ਚ ਚੰਗੀ ਸਿਆਸੀ ਚੋਣ ਬਣਾਉਂਦੀ ਹੈ, ਜਦੋਂ ਭਗਵਾ ਦਲ ਦਲਿਤਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ਾਂ 'ਚ ਜੁਟਿਆ ਹੈ।
ਜੰਮੂ ਦੇ ਮੰਦਰ 'ਚ ਭੰਨ-ਤੋੜ, ਮਾਹੌਲ ਤਣਾਅਪੂਰਨ
NEXT STORY