ਨਵੀਂ ਦਿੱਲੀ— ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦਾ ਪਰਿਵਾਰ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਣ ਪੁੱਜਾ। ਇਹ ਜਾਣਕਾਰੀ ਖੁਦ ਸੁਸ਼ਮਾ ਸਵਰਾਜ ਨੇ ਟਵੀਟ ਹੈਂਡਲ 'ਤੇ ਦਿੱਤੀ। ਸੁਸ਼ਮਾ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਦਾ ਪਰਿਵਾਰ ਅੱਜ (ਵੀਰਵਾਰ) ਮੈਨੂੰ ਮਿਲਣ ਆਇਆ, ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪਰਿਵਾਰ ਨੂੰ ਆਲ ਦਿ ਬੈਸਟ ਕਿਹਾ।

ਇੱਥੇ ਦੱਸ ਦੇਈਏ ਕਿ ਜਾਧਵ ਨੂੰ ਮਾਰਚ 2016 'ਚ ਜਾਸੂਸੀ ਦੇ ਦੋਸ਼ ਵਿਚ ਪਾਕਿਸਤਾਨ ਨੇ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ 2017 'ਚ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਅਤੇ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਦਾ ਰੁਖ਼ ਕੀਤਾ ਸੀ। ਹਾਲ ਹੀ 'ਚ ਆਈ. ਸੀ. ਜੇ. ਨੇ ਜਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਅਤੇ ਉਨ੍ਹਾਂ ਨੂੰ ਦੂਤਘਰ ਦੀ ਮਦਦ ਪਹੁੰਚਾਉਣ ਦਾ ਫੈਸਲਾ ਸੁਣਾਇਆ ਹੈ। ਜਾਧਵ 'ਤੇ ਆਈ. ਸੀ. ਜੇ. ਦੇ ਹੁਕਮ ਨੂੰ ਮੰਨਦੇ ਹੋਏ ਪਾਕਿਸਤਾਨ ਨੇ ਕਿਹਾ ਕਿ ਉਹ ਆਪਣੇ ਕਾਨੂੰਨ ਮੁਤਾਬਕ ਪ੍ਰਕਿਰਿਆ ਨੂੰ ਅੱਗੇ ਵਧਾਏਗਾ। ਆਈ. ਸੀ. ਜੇ. ਦੇ ਫੈਸਲੇ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ, ''ਫੈਸਲਾ ਸੁਣਨ ਤੋਂ ਬਾਅਦ ਪਾਕਿਸਤਾਨ ਹੁਣ ਆਪਣੇ ਕਾਨੂੰਨ ਮੁਤਾਬਕ ਪ੍ਰਕਿਰਿਆ ਅੱਗੇ ਵਧਾਏਗਾ।''
ਚੋਣਾਵੀ ਖਰਚ : ਮਮਤਾ ਨੇ ਪੀ.ਐੱਮ. ਮੋਦੀ ਨੂੰ ਲਿਖਿਆ ਪੱਤਰ
NEXT STORY