ਬੈਂਗਲੁਰੂ— ਜਨਤਾ ਦਲ ਸੈਕੁਲਰ ਦੇ ਆਗੂ ਐੱਚ. ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਕਰਨਾਟਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਮੁੱਖ ਮੰਤਰੀ ਬੀ. ਐੱਸ. ਯੇਦਿਯੁਰੱਪਾ ਵੱਲੋਂ ਅੱਜ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਕਰਨਾਟਕ 'ਚ ਤਿੰਨ ਦਿਨ ਪੁਰਾਣੀ ਯੇਦਿਯੁਰੱਪਾ ਸਰਕਾਰ ਢਹਿ ਗਈ। ਸਰਕਾਰ ਢਹਿ ਜਾਣ ਤੋਂ ਬਾਅਦ ਰਾਜਪਾਲ ਵਜੁਭਾਈ ਵਾਲਾ ਕੋਲ ਕਾਂਗਰਸ-ਜੇ.ਡੀ.ਐੱਸ. ਗਠਬੰਧਨ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। ਜਿਸ ਦੌਰਾਨ ਜੇ. ਡੀ. ਐੱਸ. ਆਗੂ ਐੱਚ. ਡੀ. ਕੁਮਾਰਸਵਾਮੀ ਕਰਨਾਟਕ ਗਵਰਨਰ ਵਜੁਭਾਈ ਵਾਲਾ ਨੂੰ ਮਿਲਣ ਲਈ ਰਾਜਭਵਨ ਪਹੁੰਚੇ, ਜਿਸ ਦੌਰਾਨ ਵਜੁਭਾਈ ਨੇ ਕਿਹਾ ਸੀ ਕਿ ਕੁਮਾਰਸਵਾਮੀ ਸੋਮਵਾਰ ਨੂੰ ਸੀ. ਐਮ. ਅਹੁਦੇ ਦੀ ਸਹੁੰ ਚੁਕਣਗੇ ਪਰ ਇਸ ਦਿਨ ਰਾਜੀਵ ਗਾਂਧੀ ਦੀ ਬਰਸੀ ਹੋਣ ਕਾਰਨ ਇਸ ਪ੍ਰੋਗਰਾਮ 'ਚ ਤਬਦੀਲੀ ਕਰ ਦਿੱਤੀ ਗਈ ਅਤੇ ਹੁਣ ਸੋਮਵਾਰ ਦੀ ਬਜਾਏ ਬੁੱਧਵਾਰ ਨੂੰ ਕੁਮਾਰਸਵਾਮੀ ਕਰਨਾਟਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਰਾਜਨੀਤਕ ਸੂਤਰਾਂ ਮੁਤਾਬਕ ਕਾਂਗਰਸ ਨੇ ਸਹੁੰ ਚੁੱਕ ਸਮਾਰੋਹ 'ਚ ਲਗਭਗ ਸਭ ਵਿਰੋਧੀਆਂ ਨੂੰ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਸ ਸਮਾਰੋਹ 'ਚ ਸ਼ਾਮਲ ਹੋ ਸਕਦੀ ਹੈ।
ਦੱਸ ਦਈਏ ਕਿ ਯੇਦਿਯੁਰੱਪਾ ਨੇ ਭਾਵੁਕ ਹੋ ਕੇ ਵਿਧਾਨਸਭਾ ਦੇ ਪਟਲ 'ਤੇ ਸ਼ਨੀਵਾਰ ਨੂੰ ਆਪਣੇ ਅਸਤੀਫੇ ਦੇ ਫੈਸਲੇ ਦਾ ਐਲਾਨ ਕੀਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਹੁਕਮ ਦਿੱਤਾ ਸੀ ਕਿ ਯੇਦਿਯੁਰੱਪਾ ਸਰਕਾਰ ਸ਼ਨੀਵਾਰ ਸ਼ਾਮ ਚਾਰ ਵਜੇ ਸੂਬਾ ਵਿਧਾਨਸਭਾ 'ਚ ਵਿਸ਼ਵਾਸ ਮਤ ਹਾਸਲ ਕਰੇ ਹਾਲਾਂਕਿ ਰਾਜਪਾਲ ਵਜੁਭਾਈ ਵਾਲਾ ਨੇ ਯੇਦਿਯੁਰੱਪਾ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ।
ਤਿੰਨ ਮਹੀਨੇ ਬਾਅਦ ਭਾਰਤ ਪੁਹੰਚੀ ਨੌਜਵਾਨ ਗੁਰਮੀਤ ਸਿੰਘ ਦੀ ਲਾਸ਼
NEXT STORY