ਨੈਸ਼ਨਲ ਡੈਸਕ (ਇੰਟ.)- ਛੱਤੀਸਗੜ੍ਹ ਦੇ ਕਵਰਧਾ ’ਚ ਸ਼੍ਰੀ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਕ ਮੰਦਰ ਦੇ ਨਿਰਮਾਣ ਦਾ ਨੀਂਹ-ਪੱਥਰ ਰੱਖਿਆ। 2 ਏਕੜ ਦੀ ਜਗ੍ਹਾ ’ਤੇ ਮੰਦਰ ਦੇ ਨਾਲ ਹਰ ਤਰ੍ਹਾਂ ਦੀ ਸਹੂਲਤ ਵਾਲੇ ਆਸ਼ਰਮ ਦਾ ਨਿਰਮਾਣ ਵੀ ਹੋਵੇਗਾ। ਪ੍ਰੋਗਰਾਮ ਵਿਚ ਸੂਬੇ ਦੇ ਉਪ-ਮੁੱਖ ਮੰਤਰੀ ਵਿਜੇ ਸ਼ਰਮਾ ਵੀ ਸ਼ਾਮਲ ਹੋਏ। ਇਸ ਦੌਰਾਨ ਕੁੰਭ ਮੇਲੇ ਵਿਚ ਨਾਗਾ ਸਾਧੂਆਂ ਨੇ ਵਰਗ ਵਿਸ਼ੇਸ਼ ਦੇ ਲੋਕਾਂ ਦੇ ਦਾਖਲੇ ਦਾ ਵਿਰੋਧ ਕੀਤਾ, ਜਿਸ ਦਾ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਮਰਥਨ ਕੀਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਨਾਤਨ ਧਰਮ ਬਾਰੇ ਜਾਣਕਾਰੀ ਨਹੀਂ, ਉਹ ਪੂਜਨ ਸਮੱਗਰੀ ਦੀ ਵਿਕਰੀ ਕਿਵੇਂ ਕਰ ਸਕਦੇ ਹਨ। ਉਹ ਉਲਟਾ ਕੁਝ ਗਲਤ ਕਰਦੇ ਵੇਖੇ ਗਏ ਹਨ। ਕਿਤੇ ਥੁੱਕ ਕਾਂਡ, ਕਿਤੇ ਮੂਤਰ ਕਾਂਡ ਸਾਹਮਣੇ ਆਇਆ ਹੈ। ਇਸ ਲਈ ਗੈਰ-ਹਿੰਦੂਆਂ ਨੂੰ ਕੁੰਭ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਇੰਝ ਕਹੋ ਕਿ ‘ਹਮਾਰੇ ਅੰਗਨੇ ਮੇਂ ਤੁਮ੍ਹਾਰਾ ਕਿਆ ਕਾਮ ਹੈ।’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੀਤਾ ਸਨਮਾਨ
NEXT STORY