ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨ ਅੰਦੋਲਨ 59ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕੁੰਡਲੀ ਸਰਹੱਦ ’ਤੇ ਇਕ ਗੱਡੀ ਵਿਚ ਦੋ ਸ਼ੱਕੀ ਵਿਅਕਤੀ ਬਿਨਾਂ ਨੰਬਰ ਪਲੇਟ ਘੁੰਮ ਰਹੇ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਘੇਰਾ ਪਾਇਆ ਪਰ ਉਹ ਦੋਵੇਂ ਵਿਅਕਤੀ ਉੱਥੋਂ ਦੌੜਨ ’ਚ ਸਫ਼ਲ ਰਹੇ।
ਇਹ ਘਟਨਾ ਕੁੰਡਲੀ ਸਰਹੱਦ ਦੇ ਨੇੜੇ ਗੁਰੂ ਤੇਗ ਬਹਾਦਰ ਮੈਮੋਰੀਅਲ ਹਾਲ ਦੀ ਹੈ, ਜਿੱਥੇ ਇਹ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਨੂੰ ਕਿਸਾਨਾਂ ਵਲੋਂ ਰੋਕਿਆ ਗਿਆ ਅਤੇ ਉਨ੍ਹਾਂ ਦੋਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਉਹ ਗੱਡੀ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ। ਦੋਵੇਂ ਸ਼ੱਕੀ ਵਿਅਕਤੀ ਪੁਲਸ ਦੀ ਵਰਦੀ ’ਚ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਗੱਡੀ ’ਚ ਵਿਸਫੋਟਕ ਹੋਵੇ, ਬਿਨਾਂ ਚੈਕਿੰਗ ਦੇ ਇਹ ਗੱਡੀ ਅੰਦਰ ਕਿਵੇਂ ਆਈ? ਬਹੁਤ ਥਾਵਾਂ ’ਤੇ ਨਾਕੇ ਲੱਗੇ ਹੋਣ ਦੇ ਬਾਵਜੂਦ ਇਹ ਗੱਡੀ ਅੰਦਰ ਕਿਵੇਂ ਆਈ? ਹੁਣ ਸਵਾਲ ਇਹ ਉੱਠਦਾ ਹੈ ਕਿ ਆਖ਼ਰਕਾਰ ਬਿਨਾਂ ਨੰਬਰ ਪਲੇਟ ਵਾਲੀ ਕਾਰ ਸਰਹੱਦ ਅੰਦਰ ਐਂਟਰ ਕਿਵੇਂ ਕੀਤੀ?
ਇਹ ਵੀ ਪੜ੍ਹੋ: ਸਿੰਘੂ ਬਾਰਡਰ ਤੋਂ ਸ਼ੱਕੀ ਵਿਅਕਤੀ ਕਾਬੂ, 4 ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਦਾ ਦਾਅਵਾ!
ਇਹ ਵੀ ਪੜ੍ਹੋ: 'ਸਿੰਘੂ ਸਰਹੱਦ 'ਤੇ ਫੜੇ ਗਏ ਸ਼ੱਕੀ ਦੇ ਨਵੇਂ ਖ਼ੁਲਾਸੇ, ਹੁਣ ਕਿਸਾਨਾਂ 'ਤੇ ਮੜ੍ਹੇ ਦੋਸ਼
ਦੱਸ ਦੇਈਏ ਕਿ ਕਿਸਾਨ ਆਗੂਆਂ ਵਲੋਂ ਬੀਤੇ ਕੱਲ੍ਹ ਹੀ ਸਿੰਘੂ ਸਰਹੱਦ ਤੋਂ ਇਕ ਸ਼ੱਕੀ ਨੌਜਵਾਨ ਨੂੰ ਫੜਿ੍ਹਆ ਗਿਆ ਸੀ, ਜੋ ਕਿ ਧਰਨੇ ’ਚ ਅਤੇ ਟਰੈਕਟਰ ਪਰੇਡ ’ਚ ਅਸ਼ਾਂਤੀ ਪੈਦਾ ਕਰਨਾ ਚਾਹੁੰਦਾ ਸੀ। ਅਜਿਹਾ ਦਾਅਵਾ ਕਿਸਾਨਾਂ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰ ਕੇ ਕੀਤਾ ਸੀ। ਇਸ ਨੌਜਵਾਨ ਦਾ ਨਾਂ ਯੋਗੇਸ਼ ਹੈ, ਜੋ ਕਿ ਸੋਨੀਪਤ ਦਾ ਰਹਿਣ ਵਾਲਾ ਹੈ। ਕਿਸਾਨ ਆਗੂਆਂ ਨੇ ਸਿੰਘੂ ਸਰਹੱਦ ’ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਇਸ ਨੌਜਵਾਨ ਨੂੰ ਫੜਿ੍ਹਆ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਉਸ ਨੇ ਕਿਸੇ ਪੁਲਸ ਵਾਲੇ ਦਾ ਨਾਂ ਲਿਆ ਸੀ।
ਅੱਜ ਇਸ ਸ਼ੱਕੀ ਨੌਜਵਾਨ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਅਤੇ ਉਹ ਆਪਣੇ ਆਪਣੇ ਬਿਆਨਾਂ ਤੋਂ ਪਲਟ ਗਿਆ ਹੈ। ਉਕਤ ਨੌਜਵਾਨ ਹੁਣ ਕਹਿ ਰਿਹਾ ਹੈ ਕਿ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਪ੍ਰੈੱਸ ਦੇ ਸਾਹਮਣੇ ਝੂਠ ਬੋਲਣ ਲਈ ਮਜਬੂਰ ਕੀਤਾ ਗਿਆ ਸੀ। ਪਹਿਲਾਂ ਸ਼ੱਕੀ ਨੇ ਖ਼ੁਲਾਸਾ ਕੀਤਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ 4 ਕਿਸਾਨ ਆਗੂਆਂ ਦੇ ਕਤਲ ਕਰਨ ਅਤੇ ਹਵਾਈ ਫਾਇਰਿੰਗ ਕੀਤੇ ਜਾਣ ਦੀ ਸਾਜਿਸ਼ ਰਚੀ ਗਈ ਸੀ।
ਗੁਜਰਾਤ ’ਚ ਮਿ੍ਰਤਕ ਮਿਲੀਆਂ 10 ਮੁਰਗੀਆਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ
NEXT STORY