ਕੁਰੂਕਸ਼ੇਤਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਕੁਰੂਕਸ਼ੇਤਰ 'ਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸ ਰੈਲੀ 'ਚ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਸ਼ਾਮਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਬੇਰੋਜ਼ਗਾਰੀ ਅਤੇ ਫ੍ਰੀ ਬਿਜਲੀ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਗਲਤੀ ਨਾ ਕਰੋ। ਪ੍ਰਧਾਨ ਮੰਤਰੀ ਦੀ ਚੋਣ ਦੇ ਜਾਲ ਵਿੱਚ ਨਾ ਫਸੋ, ਆਪਣੇ ਸੰਸਦ ਮੈਂਬਰਾਂ ਨੂੰ ਚੁਣਨ ਲਈ ਵੋਟ ਕਰੋ। ਇੱਕ ਅਜਿਹਾ ਮੈਂਬਰ ਚੁਣੋ ਜੋ ਔਖੇ ਸਮੇਂ ਵਿੱਚ ਤੁਹਾਡੇ ਲਈ ਕੰਮ ਕਰੇਗਾ।
ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਧਰਮ ਅਤੇ ਅਧਰਮ ਵਿਚਕਾਰ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ 'ਚ ਕੌਰਵਾਂ ਕੋਲ ਸਭ ਕੁਝ ਸੀ ਅਤੇ ਪਾਂਡੂਆਂ ਕੋਲ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਇਲਾਵਾ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਭਲੇ ਹੀ ਤਾਕਤਵਰ ਹੈ, ਅਸੀਂ ਛੋਟੇ ਹਾਂ ਪਰ ਸਾਡੇ ਕੋਲ ਭਗਵਾਨ ਕ੍ਰਿਸ਼ਨ ਹਨ। ਉਨ੍ਹਾਂ ਦਿੱਲੀ ਅਤੇ ਪੰਜਾਬ ਦੇ ਸਿੱਖਿਆ, ਸਿਹਤ ਅਤੇ ਹੋਰ ਪ੍ਰਾਪਤੀਆਂ ਗਿਣਵਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਗੁਪਤਾ ਨੂੰ ਜਿਤਾਉਣ ਦੀ ਅਪੀਲ ਕੀਤੀ।
ਰਾਮ ਮੰਦਰ ਲਈ ਲੋਕਾਂ ਨੂੰ ਗੋਲੀਆਂ ਖਾਣੀਆਂ ਪਈਆਂ, ਮੋਦੀ ਦੇ ਰਾਜ 'ਚ ਦੇਸ਼ ਦੀ ਕਾਇਆ ਪਲਟ ਹੋਈ: ਬਿਰਲਾ
NEXT STORY