ਨਵੀਂ ਦਿੱਲੀ, (ਭਾਸ਼ਾ)- ਸਰਕਾਰੀ ਮਲਕੀਅਤ ਵਾਲੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੀ ਬਾਜ਼ਾਰ ਹਿੱਸੇਦਾਰੀ ਮਾਰਚ 2018 ’ਚ ਖਤਮ ਤਿਮਾਹੀ ’ਚ 70 ਫੀਸਦੀ ਤੋਂ ਹੇਠਾਂ ਆ ਗਈ। ਨਿੱਜੀ ਬੀਮਾ ਕੰਪਨੀਆਂ ਦੇ ਜ਼ਿਆਦਾ ਹਮਲਾਵਰ ਰਣਨੀਤੀ ਅਖਤਿਆਰ ਕਰਨ ਨਾਲ ਕੰਪਨੀ ਦੀ ਹਿੱਸੇਦਾਰੀ ’ਚ ਇਹ ਕਮੀ ਵੇਖੀ ਗਈ ਹੈ।
ਪਿਛਲੇ ਵਿੱਤੀ ਸਾਲ ’ਚ ਨਿੱਜੀ ਬੀਮਾ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ 2016-17 ਦੀ 28.19 ਫੀਸਦੀ ਤੋਂ ਵਧ ਕੇ 30.64 ਫੀਸਦੀ ਹੋ ਗਈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2017-18 ’ਚ ਪ੍ਰੀਮੀਅਮ ਨਾਲ ਕੁਲ ਕਮਾਈ ਦੇ ਆਧਾਰ ’ਤੇ ਐੱਲ. ਆਈ. ਸੀ. ਦੀ ਬਾਜ਼ਾਰ ਹਿੱਸੇਦਾਰੀ 71.81 ਤੋਂ ਘਟ ਕੇ 69.36 ਫੀਸਦੀ ’ਤੇ ਆ ਗਈ ਹੈ।’’
ਜੀ. ਐੱਸ. ਟੀ. : ਖਪਤਕਾਰਾਂ ਤੋਂ ਨਾਜਾਇਜ਼ ਟੈਕਸ ਵਸੂਲੀ ਰੋਕੇਗੀ ਸਰਕਾਰ
NEXT STORY