ਜੀਂਦ — ਹੌਸਲੇ ਦੀ ਉਡਾਨ ਉਮਰ ਦੀਆਂ ਬੰਧਨਾਂ ਨੂੰ ਨਹੀਂ ਮੰਨਦੀ। ਇਸੇ ਲਈ ਕਈ ਵਾਰ ਬੱਚਾ ਘੱਟ ਉਮਰ 'ਚ ਵੀ ਕੁਝ ਵਿਲੱਖਣ ਕਰ ਜਾਂਦਾ ਹੈ। ਜੀਂਦ ਦੇ ਅਰਬਨ ਇਸਟੇਟ ਨਿਵਾਸੀ ਵਿਕਾਸ ਸ਼ਯੋਕੰਦ ਦੇ ਚਾਰ ਸਾਲ ਦੇ ਬੇਟੇ ਵਿਰਾਟ ਸ਼ਯੋਕੰਦ ਦੇ 4 ਸਾਲ ਦੇ ਬੇਟੇ ਵਿਰਾਟ ਸ਼ਯੋਕੰਦ ਨੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮੱਧ ਪ੍ਰਦੇਸ਼ ਦੇ ਹਰਸ਼ਿਤ ਸੌਮਿੱਤਰ ਦੇ ਨਾਮ 'ਤੇ ਦਰਜ ਸੀ।
ਵਿਰਾਟ ਦੇ ਪਿਤਾ ਨੇ ਦੱਸਿਆ ਉਸਨੇ ਪਿਛਲੇ ਦਿਨÎਾਂ 'ਚ ਪੜਿਆ ਸੀ ਕਿ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣਨ ਦੀ ਰਿਕਾਰਡ ਮੱਧ ਪ੍ਰਦੇਸ਼ ਦੇ ਹਰਸ਼ਿਤ ਸੌਮਿਤਰ ਦੇ ਨਾਮ 'ਤੇ ਹੈ। ਇਸ ਲਈ ਉਸਦੀ ਵੀ ਇੱਛਾ ਹੋਈ ਕਿ ਉਸਦਾ ਚਾਰ ਸਾਲ ਦਾ ਬੇਟਾ ਵੀ ਇਹ ਰਿਕਾਰਡ ਤੋੜ ਸਕਦਾ ਹੈ। ਇਸ ਲਈ ਉਸਨੇ ਆਪਣੇ ਬੇਟੇ ਨੂੰ ਦਾਰਜਲਿੰਗ 'ਚ ਇਕ ਮਹੀਨੇ ਦੀ ਟ੍ਰੇਨਿੰਗ ਲੈ ਕੇ ਦਿੱਤੀ। ਇਸ ਤੋਂ ਬਾਅਦ 20 ਮਾਰਚ ਨੂੰ ਨੇਪਾਲ ਦੇ ਬੇਸ ਕੈਂਪ ਤੋਂ ਏਵਰੈਸਟ ਦੀ ਚੜ੍ਹਾਈ ਸ਼ੁਰੂ ਕੀਤੀ ਅਤੇ ਇਕ ਮਹੀਨੇ ਤੱਕ ਚੜ੍ਹਾਈ ਕਰਨ ਤੋਂ ਬਾਅਦ 17 ਅਪ੍ਰੈਲ ਨੂੰ ਵਿਰਾਟ ਸ਼ਯੋਕੰਦ ਨੇ ਕਾਲਾ ਪੱਥਰ 'ਤੇ 5 ਹਜ਼ਾਰ 550 ਮੀਟਰ ਦੀ ਉਚਾਈ 'ਤੇ ਪਹੁੰਚ ਕੇ ਤਿਰੰਗਾ ਲਹਿਰਾਇਆ।
ਵਿਕਾਸ ਨੇ ਦੱਸਿਆ ਕਿ ਮਾਊਂਟ ਏਵਰੈਸਟ ਨੂੰ ਫਤਿਹ ਕਰਨਾ ਮੇਰਾ ਸਪਨਾ ਸੀ, ਮੈਂ ਖੁਦ ਕਰਨਾ ਚਾਹੁੰਦਾ ਸੀ, ਮਗਰ ਨਹੀਂ ਕਰ ਸਕਿਆ, ਮੇਰਾ ਸਪਨਾ ਮੇਰੇ ਬੇਟੇ ਨੇ ਪੂਰਾ ਕਰ ਦਿਖਾਇਆ। ਮੈਨੂੰ ਇਸ ਕਾਮਯਾਬੀ ਦੀ ਬਹੁਤ ਖੁਸ਼ੀ ਹੈ। 'ਵਿਰਾਟ' ਨੇ ਇਕ ਵਰਲਡ ਰਿਕਾਰਡ ਤੋੜ ਦਿੱਤਾ ਹੈ। ਛੋਟੀ ਜਿਹੀ ਉਮਰ 'ਚ ਜੋ ਉਸਨੇ ਕਮਾਲ ਕਰ ਦਿਖਾਇਆ ਹੈ। ਸਾਨੂੰ ਇਸ ਉਪਲੱਬਧੀ 'ਤੇ ਮਾਨ ਹੈ। ਰਸਤੇ 'ਚ ਚੜ੍ਹਾਈ ਕਰਦੇ ਸਮੇਂ ਮੁਸ਼ਕਲਾਂ ਤਾਂ ਬਹੁਤ ਆਈਆਂ ਪਰ ਇਕ ਜਨੂੰਨ ਸੀ ਬੇਟੇ ਦੀ ਕਾਮਯਾਬੀ ਦਾ, ਜੋ ਕਿ ਮੁਸ਼ਕਲਾਂ ਸਹਿ ਕੇ ਵੀ ਅਸੀਂ ਹਾਸਲ ਕੀਤਾ ਹੈ।
ਵਿਰਾਟ ਵਲੋਂ ਬਣਾਏ ਗਏ ਰਿਕਾਰਡ ਕਾਰਨ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਵਿਰਾਟ ਇਕ ਨਿੱਜੀ ਸਕੂਲ 'ਚ ਐਲ.ਕੇ.ਜੀ. ਦਾ ਵਿਦਿਆਰਥੀ ਹੈ ਅਤੇ ਵੱਡਾ ਹੋ ਕੇ ਪਰਬਤਾਰੋਹੀ ਹੀ ਬਣਨਾ ਚਾਹੁੰਦਾ ਹੈ।
ਸੁਕਮਾ 'ਚ ਸੀ.ਆਰ.ਪੀ.ਐਫ. ਦਾ ਹੈਲੀਕਾਪਟਰ ਕਰੈਸ਼, ਵਾਲ-ਵਾਲ ਬਚੇ ਜਵਾਨ (ਵੀਡੀਓ)
NEXT STORY