ਨਵੀਂ ਦਿੱਲੀ— ਸੰਸਕਾਰਧਾਨੀ 'ਚ ਦੋ ਅਣਪਛਾਤੇ ਬਦਮਾਸ਼ਾਂ ਨੇ ਮੰਗਲਵਾਰ ਸ਼ਾਮ ਘਰ 'ਚ ਦਾਖਲ ਹੋ ਕੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਉਲਾਹ ਖਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੇ ਸਮੇਂ ਉਹ ਆਪਣੀ ਪਤਨੀ ਅਤੇ ਬੇਟੀ ਨਾਲ ਰੋਜ਼ਾ ਇਫਤਾਰ ਕਰ ਰਹੇ ਸੀ। ਇਸ ਦੌਰਾਨ ਬਦਮਾਸ਼ਾਂ ਨੇ ਅਚਾਨਕ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਬੇਟੀ ਅਤੇ ਪਤਨੀ ਦੇ ਬਚਾਅ ਕਰਨ ਦ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀਆਂ।
ਕੁਝ ਹੀ ਮਿੰਟਾਂ 'ਚ ਘਟਨਾ ਨੂੰ ਅੰਜਾਮ ਦੇ ਕੇ ਬਦਮਾਸ਼ ਉੱਥੋਂ ਫਰਾਰ ਹੋ ਗਏ। ਇਸ ਦੌਰਾਨ ਗੁਆਂਢੀਆਂ ਨੇ ਉਨ੍ਹਾਂ ਦੇ ਘਰ 'ਤੋਂ ਚੀਕਾਂ ਦੀ ਆਵਾਜਾਂ ਸੁਣੀਆਂ ਤਾਂ ਉਹ ਮੌਕੇ 'ਤੇ ਪਹੁੰਚੇ। ਸੂਚਨਾ ਮਿਲਣ ਦੇ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਅਤੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਭਈਊ ਮਹਾਰਾਜ ਦਾ ਕੀਤਾ ਗਿਆ ਅੰਤਿਮ ਸੰਸਕਾਰ, ਬੇਟੀ ਕੁਹੂ ਨੇ ਦਿੱਤੀ ਮੁਖ ਅਗਨੀ
NEXT STORY