ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਦਿੱਲੀ 'ਚ ਏਅਰ ਫੋਰਸ ਕਮਾਂਡਰਾਂ ਨਾਲ ਬੈਠਕ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਹਵਾਈ ਫੌਜ ਨੂੰ ਤਿਆਰ ਰਹਿਣ ਲਈ ਚੌਕਸ ਕੀਤਾ। ਸੂਤਰਾਂ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ 'ਚ ਹਵਾਈ ਫੌਜ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਜੇਕਰ ਭਾਰਤ-ਚੀਨ ਦਰਮਿਆਨ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਹਵਾਈ ਫੌਜ ਨੂੰ ਸ਼ਾਰਟ ਨੋਟਿਸ 'ਤੇ ਹੀ ਸਾਰੀ ਤਿਆਰੀ ਕਰ ਲੈਣੀ ਹੈ।
ਰੱਖਿਆ ਮੰਤਰੀ ਨੇ ਖੁਦ ਟਵੀਟ ਕਰ ਕੇ ਦੱਸਿਆ ਕਿ ਅੱਜ ਯਾਨੀ ਬੁੱਧਵਾਰ ਨੂੰ ਏਅਰ ਫੋਰਸ ਕਮਾਂਡਰਜ਼ ਕਾਨਫਰੰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਕੁਝ ਸਭ ਤੋਂ ਚੁਣੌਤੀਪੂਰਨ ਹਾਲਾਤਾਂ 'ਚ ਇੰਡੀਅਨ ਏਅਰ ਫੋਰਸ ਦੀ ਭੂਮਿਕਾ ਦਾ ਪੂਰਾ ਦੇਸ਼ ਸਨਮਾਨ ਕਰਦਾ ਹਾਂ। ਕੋਵਿਡ-19 ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ 'ਚ ਉਨ੍ਹਾਂ ਦਾ ਯੋਗਦਾਨ ਤਾਰੀਫ਼ ਕਰਨ ਲਾਇਕ ਹੈ।
ਦੱਸਣਯੋਗ ਹੈ ਕਿ ਗਲਵਾਨ ਤੋਂ ਬਾਅਦ ਹਵਾਈ ਫੌਜ ਦੇ ਕਮਾਂਡਰਜ਼ ਦੀ ਇਹ ਪਹਿਲੀ ਵੱਡੀ ਬੈਠਕ ਹੈ। 22 ਜੁਲਾਈ ਤੋਂ 24 ਜੁਲਾਈ ਤੱਕ 3 ਦਿਨਾਂ ਤੱਕ ਚੱਲਣ ਵਾਲੇ ਇਸ ਕਾਨਫਰੰਸ 'ਚ ਐੱਲ.ਏ.ਸੀ. 'ਤੇ ਚੀਨ ਨਾਲ ਚੱਲ ਰਹੇ ਤਣਾਅ, ਏਅਰ ਫੋਰਸ ਦੀਆਂ ਤਿਆਰੀਆਂ ਅਤੇ ਤਾਇਨਾਤੀਆਂ ਨੂੰ ਲੈ ਕੇ ਚਰਚਾ ਹੋਵੇਗੀ।
ਕੋਰੋਨਾ ਪ੍ਰਸਾਰ ਦੇ ਮੁਲਾਂਕਣ ਲਈ ਦਿੱਲੀ ਦੇ ਸਿਹਤ ਮੰਤਰੀ ਨੇ ਲਿਆ ਇਹ ਫੈਸਲਾ
NEXT STORY